ਪੰਨਾ:ਫ਼ਰਾਂਸ ਦੀਆਂ ਰਾਤਾਂ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅੱਧੀ ਰਾਤ ਦਾ ਸਾਥੀ

ਕੋਇਲੇ ਦੀ ਖਾਣੇ ਜੀਵਨ ਵਿਚ ਇਕ ਵਾਰੀ ਵੇਖਣ ਵਾਲੀ ਅਦਭੁਤ ਥਾਂ ਹੈ। ਸੈਂਕੜੇ ਮੀਲ ਧਰਤੀ ਦੇ ਹੇਠਾਂ ਬਿਜਲੀ, ਰੌਸ਼ਨੀ ਤੇ ਸਾਫ਼ ਸੁਥਰੀ ਪੌਣ ਪੁਚਾਣ ਥਾਂ ਵਖ ਅੰਦਰ ਹੀ ਬਿਜਲੀ ਦੇ ਇੰਜਨ ਤੇ ਕੋਇਲੇ ਦੀਆਂ ਹਜ਼ਾਰਾਂ ਗਡੀਆਂ ਚਲਦੀਆਂ ਹਨ, ਅੰਦਰ ਹੀ ਰੇਲਵੇ ਸਟੇਸ਼ਨ ਹਨ, ਅੰਦਰ ਹੀ ਦਫ਼ਤਰ ਹਨ, ਸੈਂਕੜੇ ਮੀਲਾਂ ਤਕ ਅੰਦਰੋ ਅੰਦਰ ਧਰਤੀ ਖੋਖਲੀ ਹੋ ਚੁਕੀ ਹੈ। ਇਕ ਮਜ਼ਦੂਰ ਹਜ਼ਾਰਾਂ ਮਣ ਕੋਇਲਾਂ ਆਪਣੀ ਨਿੱਕੀ ਜਿਹੀ ਗੋਤੀ ਨਾਲ ਪੁਟੀ ਜਾ ਰਿਹਾ ਹੈ, ਇਸ ਨੂੰ ‘‘ਕਾਨ-ਕਨ' ਹੀ ਆਖਿਆ ਜਾਂਦਾ ਹੈ। ਸਿਆਹ ਕਾਲੇ ਹਥ, ਕਾਲਾ ਮੁੱਖੜਾ ਅਤੇ ਕਾਲੇ ਹੀ ਕਪੜੇ, ਸਿਰ ਦੀ ਟੋਪੀ ਨਾਲ ਬਿਜਲੀ ਦਾ ਬਲਬ ਲਾਈ ਕੰਮ ਵਿਚ ਜੁਟਿਆ ਹੈ, ਕਦੇ ਇਸ ਵਿਚਾਰ ਨੂੰ ਲੈਣਾ ਪੈਂਦਾ ਹੈ, ਕਦੇ ਉਛਲ ਉਛਲ ਕੇ ਸਿਰ ਥੀਂ ਉਚੇਰੀ ਥਾਂ ਕੋਟਣੀ ਪੈਂਦੀ ਹੈ, ਕਦੇ ਗੋਡਿਆਂ ਭਾਰ। ਗਲ ਕੀ ਵਿਚਾਰੇ ਨੂੰ ਕਈ ਪੋਜ਼ੀਸ਼ਨਾਂ ਵਿਚ ਕੰਮ ਕਰਨਾ ਪੈਂਦਾ ਹੈ। ਇਸ ਕੰਮ ਉਪਰ ਆਮ ਕਰਕੇ ਹਟੇ ਕਟੇ ਮਜ਼ਬੂਤ ਤੇ ਰਿਸ਼ਟ ਪੁਸ਼ਟ ਗਭਰੂ ਹੀ

-੧੨੩