ਪੰਨਾ:ਫ਼ਰਾਂਸ ਦੀਆਂ ਰਾਤਾਂ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਤੇ ਦੇਖ ਭਾਲ ਹੁੰਦੀ ਹੈ। ਇਕ ਇਕ ਘੜੀ ਸੱਧਰਾਂ ਨਾਲ ਬਿਤਾਈ। ਜਾਂਦੀ ਹੈ। ਸ਼ਰਾਬ ਦੇ ਦੌਰਾਂ ਮਗਰੋਂ ਰੋਟੀ ਦੀ ਵਾਰੀ ਆਈ, ਪਰ ਇਤਨੇ ਨੂੰ ਅੰਗਨੂਆਂ ਵੀ ਆਣ ਪੁਜਿਆ।
ਮਹਾਰਾਜ! ਵਹਾਂ ਤੋਂ ਲੜਕਾ ਗਿਆ ਹੀ ਨਹੀਂ, ਸੁਰਜੂਆਂ ਕੋ ਹਮ ਨੇ ਹੇਰ ਕਰ ਪੂਛ ਲੀਆ ਹੈ।
ਮਾਂ ਜੀ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਹ ਘੁਬਰ ਕੇ ਉਠ ਖਲੋਤੀ। ਅੱਖਾਂ ਵਿਚ ਅੱਥਰੂ ਆ ਗਏ ਤੇ ਬਾਹਰ ਜਾਣ ਨੂੰ ਤਿਆਰ ਹੋ ਪਈ, ਪਰ ਪਿਤਾ ਜੀ ਨੇ ਫਿਰ ਬੇ-ਪਰਵਾਹੀ ਵਿਚ:
ਕਿਧਰੇ ਤਮਾਸ਼ਾ ਵੇਖਦਾ ਹੋਣਾ ਏ, ਸ਼ੈਤਾਨ ਮੁੰਡਿਆਂ ਨਾਲ ਰਲ ਗਿਆ ਹੋਊ।"
ਪਰ ਝੱਟ ਹੀ ਅੰਗਨੂਆਂ ਨੇ ਆਖਿਆ:-
ਨਹੀਂ ਸਰਕਾਰ! ਮੈਂ ਤੀਨੋ ਮਜਲਿਸ ਛਾਨ ਆਇਆ ਹੈ, ਲੌਂਡਾ ਕਹੀਂ ਭੀ ਨਹੀਂ ਮਿਲਾ?"
ਹੁਣ ਤਾਂ ਮਾਂ ਜੀ ਦੀਆਂ ਚੀਕਾਂ ਨਿਕਲ ਗਈਆਂ। ਪਿਤਾ ਜੀ ਦੀਆਂ ਵੀ ਅੱਖਾਂ ਫਰਕਣ ਲਗੀਆਂ, ਰੋਟੀ ਵੀ ਲਗ ਪਗ ਮੁਕ ਹੀ ਚੁਕੀ ਸੀ, ਮਿੱਤਰ ਨੇ ਵੀ ਆਖਿਆ:
‘ਜ਼ਰੂਰ ਭਾਲ ਕਰਨੀ ਚਾਹੀਦੀ ਹੈ।"
ਘੜੀ ਵੇਖੀ। ਸਾਢੇ ਬਾਰਾਂ ਹੋ ਚੁੱਕੇ ਸਨ, ਲੈਂਪ ਚੁਕਿਆ। ਤਿੰਨੇ (ਪਿਤਾ ਜੀ, ਮਿਤਰ ਅਤੇ ਅੰਗਨੂਆਂ) ਬਾਹਰ ਨਿਕਲ ਗਏ। ਅੰਗਆਂ ਪਾਸੋਂ ਫਿਰ ਪੁਛਿਆ ਜਾ ਰਿਹਾ ਸੀ:"
"ਸੁਰਜੂਆ, ਕਿਯਾ ਕਹਿਤਾ ਥਾ?"
ਕੌਨ ਕੌਨ ਸੀ ਮਜਲਿਸ ਮੇਂ ਦੇਖਾ?"
"ਕਿਸ ਕਿਸ ਸੇ ਪੁਛਾ ਥਾ?"
ਤਿੰਨਾਂ ਦੀ ਪਾਰਟੀ ਨੇ ਫਿਰ ਸੁਰਜੂ ਥੀਂ ਕੰਮ ਸ਼ੁਰੂ ਕੀਤਾ। ਮਜਲਿਸਾਂ ਭਾਲੀਆਂ, ਜਮਾਤੀ ਮੁੰਡਿਆਂ ਦੇ ਘਰ ਗਏ, ਖੂਹ, ਬਾਗ, ਗੁਰਦਵਾਰਾ, ਮੰਦਰ, ਬਾਜ਼ਾਰ, ਚੌਧਰੀ ਬਲਦਿਓ

ਪ੍ਰਸ਼ਾਦ-ਜਿਥੇ ਮੁੰਡਾ ਪੜਨ ਜਾਂਦਾ ਸੀ-ਸਾਰੀਆਂ ਥਾਵਾਂ ਪੁਛੀਆਂ।
ਮਾਂ ਵਿਚਾਰੀ ਦਾ ਵੱਸ ਨਾ ਸੀ, ਉਹ ਪਰਦੇ ਦੇ ਅੰਦਰ ਕੈਦ, ਘਰੋਂ ਬਾਹਰ ਨਾ ਸੀ ਨਿਕਲ ਸਕਦੀ; ਨਹੀਂ ਤਾਂ ਉਹ ਇਨਾਂ ਸਾਰਿਆਂ ਥੀਂ

-੧੨-