ਪੰਨਾ:ਫ਼ਰਾਂਸ ਦੀਆਂ ਰਾਤਾਂ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਟਾ, ਬਸ ਅੱਖ ਦੇ ਫੋਰ ਵਿਚ ਉਸੇ ਹੀ ਹਾਲਤ ਮੂੰਹ ਦੇ ਮੂੰਹ ਸਾਰਜੈਂਟ ਹੋਰੀਂ ਵੀ ਆਪਣੀ ਮਿਸਲ ਸਮੇਤ ਦਿ ਕੜ ਵਿਚ ਲੇਬੂ ਪੇਰੂ ਹੋ ਚੁਕੇ ਸਨ, ਫਟ ਪਾਬ ਦੇ ਸਜੇ ਪਾਸੇ ਵਿਚ ਇਕ ਹਿੰਦੀ ਸਿਪਾਹੀ ਦੇ ਡਿਗਣ ਦਾ ਪੂਰਾ ਨਿਸ਼ਾਨ ਲਾਸ਼ ਵਾਂਗੂ ਮੌਜੂਦ ਸੀ ਤੇ ਖੱਬੇ ਪਾਸੇ ਗੋਰੇ ਸਾਰਜੰਟ ਦੀ ਚਿਕੜੇ ਵਿਚ ਨਕਸ਼-ਬੰਦੀ ਹੋਈ ਪਈ ਸੀ | ਦੋਹਾਂ ਨੇ--ਰਜੰਟ ਨੇ ਆਪਣੀ ਟੋਪੀ ਅਤੇ ਸਿਪਾਹੀ ਨੇ ਆਪਣੇ ਡੋਲ ਚਕੇ ਅਤੇ ਦੋਵੇਂ ਚੁਪ ਚਾਪ ਆਪੋ ਆਪਣੇ ਹਟਾਂ ਨੂੰ ਤੁਰ ਗਏ । ਮਾਮਲਾ ਬੜਾ ਹੀ ਖ਼ਤਰਨਾਕ ਸੀ | ਕੁਝ ਚਿਰ ਦੋਹਾਂ ਪਾਸਿਆਂ ਵਲੋਂ ਤਕੜੇ ਫਸਾਦੇ ਦੀ ਆਸ ਰਖੀ ਗਈ । ਪਰ ਸਾਰਜੰਟ ਨੂੰ ਆਪਣੀ ਗ਼ਲਤੀ ਦੀ ਸਮਝ ਆ ਚੁਕੀ ਸੀ । ਫਿਰ ਅਸੀਂ ਜਿਤਨਾ ਚਿਰ ਰਹੇ ਕੋਈ ਗਲ ਨਾ ਹੋਈ । ਬਲਿਕ ਸਾਰਜੰਟ ਨੇ ਇਸ ਮਾਮਲੇ ਦੀ ਰੀਪੋਟ ਵੀ ਅਫਸਰਾਂ ਤਕ ਨਾ ਕੀਤੀ । ਉਹ ਜਾਣਦਾ ਸੀ ਕਿ ਫੁਟ-ਪਾਥ ਥਾਂ ਲੰਘਣ ਦਾ ਹੱਕ ਹਰ ਇਕ ਨੂੰ ਹੈ।

ਉਸ ਦਿਨ ਜਦੋਂ ਸਾਡੇ ਗਰੰਥੀ ਸਾਹਿਬ ਇਥੇ ਸਾਨੂੰ ਮਿਲਣ ਆਏ, ਬੜਾ ਹੀ ਅਨੰਦ ਬਣਿਆ, ਅੱਧ ਕੁ ਮੀਲ ਦੀ ਵਿਥ ਉਪਰ ਇਕ ਟੁਟੀ ਛੁਟੀ ਆਬਾਦੀ ਸੀ । ਜਿਥੇ ਪੰਜ ਛੇ ਕੁੜੀਆਂ ਤੇ ਉਹਨਾਂ ਦੇ ਮਾਪੇ ਰਹਿੰਦੇ ਸਨ । ਉਹ ਦਸਦੇ ਸਨ ਕਿ ਉਹ ਕਿਸੇ ਹੋਰ ਪਿੰਡ ਉਜੜਕੇ ਇਥੇ ਆਏ ਹਨ । ਅਤੇ ਫੌਜਾਂ ਦੇ ਉਤਾਰੇ ਕਾਰਨ ਉਨ੍ਹਾਂ ਆਪਣੀ ਪਟ-ਪੂਜਾ ਲਈ ਇਥੇ ਹੀ ਸ਼ਰਾਬ ਅਤੇ ਰੋਟੀ ਦੀ ਦੁਕਾਨ , ਖੋਲ ਲਈ । ਛੁਟੀ ਵਾਲੇ ਦਿਨ ਜਾਂ ਪਿਛੇ ਰਹਿਣ ਵਾਲੇ ਸਿਪਾਹੀ ਇਥੋਂ ਸ਼ਰਾਬ, ਰੋਟੀ, ਕਾਫੀ, ਫਰਾਈ ਕੀਤੇ ਆਲ ਆਦਿਕ ਚੀਜ਼ਾਂ ਖਰੀਦ ਲੈਦੇ ਸੰਨ ਇਹ ਕੁੜੀਆਂ ਵੀ ਫੌਜੀਆਂ ਨਾਲ ਚੰਗੀਆਂ ਖਲਾ-ਡਲਾ ਵਰਤਦੀਆਂ ਸਨ । ਦਿਨ ਦੀ ਥਕਾਵਟ ਦੂਰ ਕਰਨ ਲਈ ਅਤੇ ਕਈ ਅਖਾਂ ਸੇਕਣ ਲਈ ਲਗਭਗ ਸਾਰੇ ਹੀ ਇਥੇ ਪਜਦੇ।

ਅਸਾਂ ਵੀ ਅਜ ਮਾਨ ਯੋਗ ਗਰੰਥੀ ਸਾਹਿਬ ਜੀ ਦੀ ਖਾਤਰ ਦਾਰੀ ਕਰਨੀ ਸੀ । ਖਬਰੇ ਚੋਰੀ ਉਹ ਪੀ ਲੈਂਦੇ ਹੋਣ, ਪਰ ਸਾਹਮਣੇ ਉਨਾਂ ਹਮੇਸ਼ਾਂ ਹੀ ਇਨਕਾਰ ਕੀਤਾ ਹੈ । ਲੰਗਰ ਦੀਆਂ ਮਾਮੂਲੀ ਰੋਟੀਆਂ ਬੀ ਵਧੀਕ ਇਸੇ ਹੋਟਲ ਵਿਚ

-੧੨੧-