ਪੰਨਾ:ਫ਼ਰਾਂਸ ਦੀਆਂ ਰਾਤਾਂ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਜੀ ਜਾਂਦੀ ਬਿਨਾਂ ਛਤ ਦੇ ਛੜਿਆਂ ਵਾਲੀ ਗੱਡੀ ਵਿਚ ਸਿਪਾਹੀਆਂ ਦੀਆਂ ਸ਼ਰਤਾਂ ਲਗਦੀਆਂ:

ਕੇਹੜਾ ਮਾਈ ਦਾ ਲਾਲ ਕਣੀਆਂ ਵਾਲੇ ਪਾਸੇ, ਪੰਜ ਮਿੰਟ ਮੂੰਹ ਕਰਕੇ ਖੜੋ ਸਕਦਾ ਹੈ । ਵਾਰੋ ਵਾਰੀ ਕਈ ਨਿਤਰਦੇ । ਕੋਈ ਮਿੰਟ, ਕੋਈ ਦੋ ਮਿੰਟ, ਕੋਈ ਹਾਰਦਾ, ਕੋਈ ਜਿਤਦਾ, ਅੱਖਾਂ ਵਿਚੋਂ ਪਾਣੀ ਵਗਦਾ, ਨਕ, ਗਲਾਂ, ਮੁੰਹ ਲਾਲ ਸੁਰਖ ਹੋ ਜਾਂਦੇ ।

ਜਿਨਾਂ ਝੌਪੜੀਆਂ ਵਿਚ ' ਅਸੀਂ ਰਹਿੰਦੇ ਸਾਂ ਇਹ ਲਕੜ ਦੀਆਂ ਬਣੀਆਂ ਹੋਈਆਂ ਸਨ, ਹੇਠਾਂ ਫਰਸ਼ ਵੀ ਲਕੜ ਦਾ ਸੀ, ਕੰਧਾਂ ਵੀ ਲਕੜ ਦੀਆਂ ਅਤੇ ਛਤਾਂ ਟੀਨ ਦੀਆਂ ਹੱਦਾਂ ਥਾਂ ਲੈ ਕਰ, ਲੰਗਰ, ਗੁਸਲਖ਼ਾਨਾ, ਟਟੀਆਂ ਤੇ ਸੜਕ ਦੇ ਸਟੋਰ ਰੂਮ ਤਕ, ਲਕੜ ਦੇ ਹੀ ਫਟ ਪਾਥ ਸਨ । ਬਾਕੀ ਚੌਹੀਂ ਤਰਫ ਚਿਕੜ ਅਤੇ ਗਾਰਾ ਸੀ । ਇਨਾਂ ਹੀ ਫਟ-ਪਾਥ ਉਪਰੋਂ ਲੰਘਦਿਆਂ, ਸਾਹਮਣੇ ਥਾਂ ਆਉਣ ਵਾਲਾ ਇਕ ਪਾਸੇ ਹੋਕੇ ਖੜੋਂਦਾ ਤੇ ਦੂਜਾ ਲੰਘਦਾ । ਗਲ ਕੀ ਇਕੋ ਆਦਮੀ ਦੇ ਤੁਰਨ ਦੀ ਥਾਂ ਸੀ--ਜਿਵੇਂ ਨਹਿਰ ਸ਼ਵੇਜ਼ ਵਿਚ ਸਾਹਮਣੇ ਵਾਲੇ ਜਹਾਜ਼ ਨੂੰ ਕੰਢੇ ਨਾਲ ਹਿਕ ਲਾਕੇ ਖੜੋਣਾ ਪੈਂਦਾ ਸੀ ।

ਸਾਹਮਣੀਆਂ ਬੈਰਕਾਂ ਵਿਚ ਗੋਰਾ ਰੈਜਮੰਟ ਸੀ ਅਤੇ ਉਰਲੇ ਪਾਸੇ ਸਾਡਾ ਰਸਾਲਾ, ਇਕ ਸਵੇਰ ਨੂੰ ਖੂਬ ਰੌਣਕ ਬਣੀ, ਦੋ ਕੈਨਵਸ ਦੀਆਂ ਬਾਲਟੀਆਂ ਪਾਣੀ ਨਾਲ ਭਰਕੇ, ਅਗਲੇ ਸੁਕਾਵਡਰਨ ਦਾ ਸਿਪਾਹੀ ਇਸੇ ਫੁਟ-ਪਾਥ ਉਪਰ ਤੁਰਿਆ ਆ ਰਿਹਾ ਸੀ ਤੇ ਉਸੇ ਹੀ ਰਾਹ ਵਿਚ ਗੋਰਾ ਸਾਰਜੰਟ ਖੜੋਤਾ ਆਪਣੀ ਕੰਪਨੀ ਨੂੰ ਵਿਸਲ ਦੋ ਰਿਹਾ ਸੀ । ਸਿਪਾਹੀ ਖਾਲਟੀਆਂ ਚੁਕੀ ਇਕ ਮਿੰਟ ਵੇਖਦਾ ਹਾਂ ਕਿ ਸਾਰਜੰਟ ਰਾਹ ਵਿਚੋਂ ਇਕ ਪਾਸੇ ਹੋ ਜਾਏ । ਪਰ ਉਹ ਚਦੇ ਰੰਗ ਕਾਰਨ ਇਉਂ ਨਹੀਂ ਸੀ ਕਰਨਾ ਚਾਹੁੰਦਾ । ਸਿੱਖ ਸਿਪਾਹੀ ਨੇ ਸੈਨਤ ਨਾਲ ਸਮਝਾਇਆ । ਪਰ ਸਾਰਜੰਟ ਦੀ ਖਾਹਿਸ਼ ਸੀ ਕਿ ਇਹ ਕਾਲਾ ਆਦਮੀ ਚਿਕੜ ਵਿਚੋਂ ਵੀ ਤਾਂ ਲੰਘ ਸਕਦਾ ਹੈ । ਪਰ ਸਿਪਾਹੀ ਵੀ ਉਥੋਂ ਹੀ ਗੁਜ਼ਰਨਾ ਚਾਹੁੰਦਾ ਸੀ, ਸੌ ਦੋਹਾਂ ਦੀ ਟਕਰ ਹੋ ਗਈ । ਸਾਰਜੈਂਟ ਦੇ ਇਕੋ ਧਕੇ ਨਾਲ ਸਿਪਾਹੀ ਦਾ ਪੈਰ ਫਿਸਲ ਗਿਆ, ਅਤੇ, ਉਹ ਮੁਹਦੇ ਮੁੰਹ ਚਿਕੜ ਵਿਚ ਲੰਮ-ਸਲੰਮਾ ਜਾ ਡਿਗਾ , ਅਤੇ ਡਿਗਦਿਆਂ ਹੀ ਜ਼ਖਮੀ ਸ਼ੇਰ ਵਾਂਗੂ ਭਬਕ ਮਾਰਕੇ ਸਾਰਜੰਟ ਉਪਰ ਜਾ

-੧੨੦-