ਪੰਨਾ:ਫ਼ਰਾਂਸ ਦੀਆਂ ਰਾਤਾਂ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਲੇ ਹੋਏ ਆਲੂ

ਲੜਾਈ ਦਾ ਤੀਜਾ ਸਾਲ ਸੀ, ੧੯੧੭ ਦੇ ਸ਼ੁਰੂ ਦੀ ਗਲ ਹੈ ਲੜਾਈ ਦੀ ਸਕੀਮ ਅਨੁਸਾਰ ਫਾਇਰੰਗ ਲਾਇਨ ਬੀ ਦੁਰ-ਪਿਛੇ, ਇਕ ਮਜ਼ਬੂਤ ਫਰੰਟ ਲਾਇਨ ਬਚਓ ਲਈ ਤਿਆਰ ਹੋਣ ਲਗ ਪਈ । ਹੈ ਵੀ-ਗਨਾਂ ਲਈ ਰੇਲਵੇ ਲਾਇਨਾਂ ਤਿਆਰ ਹੋਈਆਂ, ਮਸ਼ੀਨਗਨਾਂ ਲਈ ਉਚੇ ਦਮਦਮੇ ਬਣਾਏ ਗਏ । ਹਾਰਸ ਆਟਿਲਰੀਆਂ ਲਈ ਡੰਘੇ ਮੋਰਚੇ ਬਣੇ ਅਤੇ ਪਲਟਨਾਂ ਲਈ ਲੰਬੀਆਂ ਖਾਈਆਂ-ਜਿਨਾਂ ਦੇ ਅੰਦਰ ਹੀ ਕਿਚਨ, ਆਰਾਮ ਕਮਰੇ, ਜਾਲੀਦਾਰ ਸਫ਼ਰੀ ਮੰਜੀਆਂ, ਅਮੋਨੇਸ਼ਨ ਦੇ ਸਟਾਕ ਆਦਿਕ ਸਾਰੀਆਂ ਥਾਂਵਾਂ ਤਿਆਰ ਹੋਈਆਂ। ਕਈ ਥਾਂਈ ਅਯਸ਼ਵਰ ਪੋਸਟਾਂ ਅਤੇ ਡੂੰਘੀਆਂ ਖਾਈਆਂ ਜ਼ਮੀਨਦੋਜ਼ ਤਿਆਰ ਹੋਈਆਂ। ਸ਼ਾਇਦ ਇਹੋ ਹੀ ਲੜਾਈ ਦੇ ਮਗਰੋਂ ਫਰਾਂਸ ਵਿਚ ਲੋਹੇ ਕੰਕਰੀਟ ਅਤੇ ਸੀਮਿੰਟ ਵਾਲ1 ਲਾਇਨ ਬਣੀ ਹੋਵੇ, ਜਿਸ ਦੇ ਹੇਠਾਂ ਹੀ ਰੇਲਵੇ ਲਾਇਨ ਵੀ ਮੌਜੂਦ ਸੀ ਤੇ ਜਿਸ ਦੇ ਅੰਦਰ ਹੀ ਛੋਜੀ ਛਾਵਣੀਆਂ ਸਨ । ਫਰਾਂਸ ਅਤੇ ਜਰਮਨੀ ਦੇ ਨਾਲ ਮਿਲਵੀ ਸਰਹੱਦ ਉਪਰ ਲੜਾਈ ਥੀ ਪਹਿਲਾਂ, ਯਾਰਾਂ ਵ8 ਕਿਲੇ ਸਨ । ੧੯੧੪ ਦੀ ਲੜਾਈ ਸਮੇਂ ਜਰਮਨਾਂ ਨੇ ਇਨਾਂ ਕਿਲਿਆਂ ਵਾਲੀ ਸਰਹਦ ਥਾਂ ਫ਼ਰਾਂਸ ਉਪਰ ਹਮਲਾ ਨਹੀਂ ਸੀ ਕੀਤਾ, ਬਲਕਿ ਇਸਦੇ ਉਲਟ ਬਿਲਜੀਅਮ ਦੀ ਬਾਦਸ਼ਾਹੀ ਵਿਚੋਂ ਲੰਘ ਕੇ ਆਇਆ ਸੀ । ਕੈਸਰ ਦਾ ਖਿਆਲ ਸੀ ਕਿ ਉਹ ਬੜੀ ਜਲਦੀ ਦਿਨਾਂ ਵਿਚ ਹੀ . ਬਿਲਜੀਅਮ ਵਿਚੋਂ ਲੰਘ ਕੇ ਬੰਦਰਗਾਹ ਉਪਰ ਜਾ ਪੁਜੇਗਾ ਅਤੇ ਇਸ ਤਰਾਂ ਫਰਾਂਸ ਨੂੰ ਇੰਗਲੈਂਡ ਵਿਚੋਂ ਆਵਣ ਵਾਲੀ ਮਦਦ ਰੋਕ ਦਿਤੀ ਜਾਵੇਗੀ । ਈਪਰੇ ਬੰਦਰ ਬੀ ਦਯਾਰ ਇੰਗਲਸਤਾਨ ਕੇਵਲ ਸਤਾਈ ਮੀਲ ਦਸਿਆ ਜਾਂਦਾ ਹੈ । ਕਿਨਾਰੇ ਥੀ' ਇੰਗਲੈਂਡ ਦੀ ਰੌਸ਼ਨੀ ਅਤੇ ਦਿਨੇ ਕਦੀ ਕਦੀ ਮਕਾਨ ਵੀ ਦਿਸ ਪੈਂਦੇ ਹਨ, ਪਰ

-੧੧੫