ਪੰਨਾ:ਫ਼ਰਾਂਸ ਦੀਆਂ ਰਾਤਾਂ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਨਾ ਦਵਾ ਕਰਕੇ ਲੈ ਜਾਂਦੀਆਂ ਨੇ

ਇਕ ਸ਼ਾਮ ਨੂੰ ਅਸੀਂ ਸੈਰ ਕਰਦਿਆਂ ਬਾਗਾਂ ਵਲ ਨੂੰ ਚਲੇ ਗਏ ! ਬਾਹਰਵਾਰ ਈਸਾਈ ਲੜਕੀਆਂ ਦਾ ਸਕੂਲ ਸੀ । ਸ਼ਾਮ ਦੇ ਚਾਰ ਵਜੇ ਛੁਟੀ ਦਾ ਘੰਟਾ ਖੜਕਿਆ । ਮਾਸੂਮ ਸੁੰਦਰ ਜਵਾਨੀਆਂ ਦੇ ਦੋ ਚਾਰ ਚਾਰ ਦੀਆਂ ਟੋਲੀਆਂ ਵਿਚ ਹਸਦੀਆਂ ਮਟਕਦੀਆਂ ਘਰਾਂ ਨੂੰ ਜਾ ਰਹੀਆਂ ਸਨ । ਸੜਕ ਦੇ ਪਾਰਲੇ ਪਾਸ ਇਕ ਹਬਸ਼ੀ ਗੁਲਾਮਜਸ ਦੇ ਮਥ ਉਪਰ ਗੁਲਾਮੀ ਦਾ ਨਿਸ਼ਾਨ ਸੀ, ਛੇਤੀ ਛੇਤੀ ਆ ਕੇ ਬੋਲ :

ਹਨਾ, ਹਿੰਦੀ!

ਅਸੀਂ ਖਲੋ ਗਏ ਅਤੇ ਅਜੇ ਕੋਈ ਉਤਰ ਦੇਣਾ ਹੀ ਚਾਹੁੰਦੇ ਸਾਂ ਕਿ ਤਿੰਨ ਨੌਜਵਾਨ ਕੁੜੀਆਂ ਵੀ ਸਾਡੇ ਪਾਸ ਆਣ ਪੁਜੀਆਂ ਅਤੇ ਉਨਾਂ ਵਿਚੋਂ ਸਾਰਿਆਂ ਵਡੀ ਨੇ ਸਾਡੇ ਤਿੰਨਾਂ ਵਿਚੋਂ ਮੇਰੇ ਦੋਵੇਂ ਹਥ ਪਿਆਰ ਦੀ ਘਟਣੀ ਨਾਲ ਫੜ ਲਏ ਅਤੇ ਇਹ ਆਖਦੀ ਹੋਈ ਆਪਣੇ ਘਰ ਵਲ ਧੂਹ ਲੈ ਚਲੀ :

ਹਨ, ਝੂਦ ਹਿੰਦ । “

ਯੂ ਵਾਂਦਰ-ਆਦਾਨਾ ਸਤੀ ! “

ਬੋਟ ਸੋਲਜ ? “

ਯੂ. ਗੁਦ ਫਾਦਰ-ਅਦਾਨਾ ਸਿਤੀ ।

ਮੈਨੂੰ 'ਆਂਦਾਨਾ’ ਟਰਕੀ ਦੇ ਸ਼ਹਿਰ ਦੀ ਚਨਾ ਵਾਲੀ ਸਾਰੀ ਕਹਾਣੀ ਯਾਦ ਆ ਗਈ। ਕਿਤਨਾ ਪਿਆਰ ਹੈ ਬਚਾਈ ਵਿਚ-ਉਹ ਮੇਰੇ ਨਾਲ ਚਿਮੜਦੀ ਜਾ ਰਹੀ ਸੀ। ਅਸੀਂ ਉਨ੍ਹਾਂ ਦੇ ਸ਼ਾਨਦਾਰ ਕਮਰੇ ਵਿਚ ਜਾ ਪੁਜੇ । ਰਹਾਇਸ਼ ਤੇ ਪੋਸ਼ਾਕ ਬੀ ਪਤਾ ਲਗਦਾ ਸੀ ਕਿ ਇਹ ਚੰਗੇ ਅਮੀਰ ਹਨ । ਪੈਰਾਂ ਵਿਚ ਕੀਮਤੀ ਈਰਾਨ ਦਾ ਗਲੀਚਾ ਵਿਛਿਆ ਸੀ । ਕਮਰੇ ਦੀ ਸਜੋ ਵਟ ਨਵੀਂ ਤਹਿਜ਼ੀਬ ਵਾਂਗ ਸੀ । ਸਾਰੇ ਘਰ ਦਾ ਪਹਿਰਾਵਾ ਅੰਗਰੇਜ਼ਾਂ ਵਾਂਗ ਸੀ। ਚਾਹ ਦਾ ਸਾਮਾਨ ਮੇਜ਼ ਉਪਰ ਤਿਆਰ ਸੀ । ਸਾਰਾ ਟੱਬਰ ਦਾਹ ਲਈ ਮੌਜ਼ ਦੇ ਗਰਦ ਹੋਣਾ ਹੀ ਚਾਹੁੰਦਾ ਸੀ ਕਿ ਲੀਨਾ ਨੇ ਸੜਕ ਉਪਰੋਂ ਲੰਘਦਆਂ ਮੈਨੂੰ ਪਛਾਣ ਲਿਆ । ਅਸੀਂ ਤਿੰਨੇ ਹੀ ਕਾਉਚ ਉਪਰ ਜਾ ਬੈਠੇ। ਹੋਲੀਨਾ ਦੇ ਦਿਲੋਂ ਅਜੇ ਵੀ ਪਿਆਰ ਦੀ ਮਸਤੀ ਦੂਰ ਨਹੀਂ

-੧੧੩