ਪੰਨਾ:ਫ਼ਰਾਂਸ ਦੀਆਂ ਰਾਤਾਂ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਸੂਮ ਬੱਚਿਆਂ ਦੀ ਫੌਜ ਨਾਲ ਇਸ ਨੂੰ ਜਿਤਣ ਦਾ ਉਪਲ ਕੀਤਾ । ਸੋ ਕੜੇ ਬਚੇ ਸਫਰ, ਠੰਢਕ ਨਾਲ ਭੁਖੇ ਤਿਹਾਏ ਮਾਸੈਲ ਚ ਤਕ ਪੁਜਦਿਆਂ ਹੀ ਮਰ ਰਏ ਤੇ ਬਾਕੀ ਰਹਿੰਦੇ ਬਟ ਦੇ ਫਰੋਸ਼ਾਂ, ਡਾਕਆਂ ਦੇ ਟੋਲਿਆਂ ਨੇ ਗੈਰ ਮੁਲਕਾਂ ਵਿਚ ਵੇਚਕੇ ਸਾਰੀ ਉਮਰ ਲਈ ਲਾਮ ਬਣਾ ਦਿਤੇ; ਪਰ ਅਜ ਇਹ ਥਾਂ ਈਸਾਈ ਸਲਤਨਤ ਵਿਚ ਸ਼ਾਮਲ ਹੈ ! ਜਿਥੇ ਕਿਥੇ ਜ਼ਮਾਨੇ ਈਸਾਈਆਂ ਨੂੰ ਇਸ ਪਾਸੇ ਮੂੰਹ ਕਰਨ ਦੀ ਆਗਿਆ ਨਹੀਂ ਸੀ, ਉਥੇ ਅਜ ਹਰ ਇਕ ਈਸਾਈ ਯਸੂ ਦੀ ਜਨਮ ਭੂਮੀ ਵਿਚ ਸੀਸ ਨਿਵਾਕੇ ਆਪਣੀ ਆਤਮਾ ਠੰਢ ਅਤੇ ਮਿਠੀ ਬਣਾ ਸਕਦਾ ਹੈ ।

ਇਸ ਅਦੁਭਤ ਥਾਂ ਤੋਂ ਦੁਖ ਸ਼ਹਿਰ ਦੇ ਦੂਜੇ ਈ ਨੇ ਇਕ ਇਤਿਹਾਸਕ ਮਸਜਿਦ ਹੈ । ਇਸ ਦੇ ਲੰਬੇ ਚੌੜੇ ਫਰਸ਼, ਛੱਤਾਂ ਥੰਮ, ਅਤੇ ਵਾਅਜ਼ ਕਰਨ ਵਾਲਿਆਂ ਦੇ ਬੈਠਣ ਲਈ ਇਮਾਮ, ਸਾਰਾ ਕੁਝ ਹੀ ਸਰਖ ਪਾੜਵੇਂ ਪੱਥਰ ਦਾ ਹੈ । ਜਿਥੇ ਪੱਥਰ ਨੂੰ ਘੜ ਕੇ ਕਾਰੀਗot ਦੀ ਦ ਮਕਾਈ ਗਈ ਹੈ, ਉਥੇ ਹੀ ਇਸ ਦੀਆਂ ਛੱਤਾਂ ਦੇ ਨਕਸ਼ਨਿਗਾਰ ਵੀ ਵੇਖਣ ਨਾਲ ਤੁਅਲਕ ਰੱਖਦੇ ਹਨ । ਜਿਥੇ ਯਸ਼ ਦੀ ਜਨਮ ਭੂਮੀ ਬੁਟਾਂ ਸਮੇਤ ਵੇਖੀ ਸੀ, ਉਥੇ ਮਸਜਿਦ ਦੀ ਯਾਤਰਾ ਬਟ ਉਤਾਰ ਕੇ ਨੰਗੇ ਪੈਰੀ ਕਰਨੀ ਪਈ । ਬੂਟ ਬਗਲ ਵਿਚ ਮਾਰ ਹਜ਼ਰਤ ਹਿੰਦੀ ਨੇ ਸਾਰੀ ਮਦfਜਦ ਬੜੇ ਉਤਸ਼ਾਹ ਨਾਲ ਦੇਖੀ ।

ਅਸੀਂ ਬਤਲ ਹਲਮ ਦੇ ਬਾਹਰਵਾਰ ਦੋ ਕੁ ਮਹੀਨੇ ਦਾ ਹੇ ਸਾਂ । ਪਹਾੜੀ ਦੀ ਢਲਵਾਨ ਦੇ ਨਾਲ ਸਾਡਾ ਕੇਪ ਸੀ । ਹੈਡ ਕਵਾਰਟਰ ਦੀਆਂ ਛੋਲਦਾਰੀਆਂ ਸੜਕ ਥਾਂ ਪਰਲੇ ਪਾਸੇ ਰਤਾ ਵਿਥ ਉਪਰ ਸਨ, ਕਾਰਡ, ਲਫਾਫੇ, ਤਸਵੀਰਾਂ, ਸਿਮਰਨੇ, ਸਲੀਬ ਲਾਕਟ ਅਤੇ ਖਾਣ ਦੀਆਂ ਚੀਜ਼ਾਂ ਵੇਚਣ ਲਈ ਆਰਮੀਨੀ ਅਤੇ ਯਹੁਣ ਕੁੜੀਆਂ ਇਥੇ ਵੀ ਆਣ ਪਜਦੀਆਂ ਸਨ । ਹਫਤੇ ਵਿਚ ਇਕ ਅਧੀ ਵਾਰੀ ਖਾਨਾਬਦੋਸ਼ ਕੁੜੀਆਂ ਦਾ ਸੰਗੀ ਜਥਾ ਵੀ ਰੋਣਕ ਆਣ ਲਾਉਂਦਾ | ਹੁਣ ਇਨਾਂ ਨੇ ਹਿੰਦੁਸਤਾਨੀ ਕਵਾਲੀ ਵੀ ਸਿਖ ਲਈ ਸੀ । ਹਿੰਦਸਤਾਨ ਗ਼ਜ਼ਲਾਂ ਦਰਕੀ ਤੇ ਨਸਰਾਨੀ ਜ਼ਬਾਨ ਵਿਚੋਂ ਨਿਕਲੀਆਂ ਇਕ ਵਖਰਾ ਹੀ ਸਵਾਦ ਦਿੰਦੀਆਂ ਸਨ । ਸੰਦਰਤਾ, ਨਖ਼ਰੇ, ਗੀਤ, ਜਵਾਨੀ, ਹਾਸ ਅਤੇ ਮਸਖਰੀਆਂ ਮੁਲ ਵਿਕਦੇ ਸਨ । ਇਹ ਖਾਨਾਬਦੋਸ਼ ਕੁੜੀਆਂ ਜਦੋਂ ਵੀ ਆਉਂਦੀਆਂ ਕੈਂਪ ਵਿਚੋਂ ਪੰਜ ਦਸ ਰੁਪਏ ਘੰਟੇ ਦੋ ਘੰਟੇ ਵਿਚ

-੧੧੨