ਪੰਨਾ:ਫ਼ਰਾਂਸ ਦੀਆਂ ਰਾਤਾਂ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਮ ਵਾਲੀ ਥਾਂ ਸੂਰਜ ਅਤੇ ਸੂਰਜ ਦੀਆਂ ਕਿਰਨਾਂ ਧਰਤੀ ਉਪਰ ਸੁਨਹਿਰੀ ਨਕਸ਼ਾਂ ਵਿਚ ਬਣੀਆਂ ਹੋਈਆਂ ਹਨ । ਸਾਹਮਣੇ ਵਡੇ ਕਮਰੇ ਵਿਚ ਤਕਰੀਬਨ ਸਾਰੇ ਹੀ ਈਸਾਈ ਪਾਤਸ਼ਾਹੀਆਂ ਦੇ ਤਹਫ ਮੌਜੂਦ ਹਨ, ਜਿਨ੍ਹਾਂ ਉਪਰ ਪੁਰਾਣੇ ਬਾਦਸ਼ਾਹਾਂ, ਮਲਕਾਂ, ਸ਼ਹਿਜ਼ਾਦੇ, ਸ਼ਹਿਜ਼ਾਦੀਆਂ ਅਤੇ ਅਮੀਰਾਂ ਵਜ਼ੀਰਾਂ ਦੇ ਨਾਂਵੇ ਉਕਰੇ ਹੋਏ ਹਨ । ਅਗੇ ਚਲਕੇ ਇਕ ਕੋਠੜੀ ਮੌਜੂਦ ਹੈ, ਜਿਸ ਦੇ ਲਿਤਾਂ ਵਿਚ ਬੰਦੂਕ ਦੀਆਂ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ । ਮਜ਼ਬੀ ਸ਼ੈਦਾਈਆਂ ਨੇ ਅੰਜੀਲ ਲਿਖਦ ਸ਼ਾਗਿਰਦ ਨੂੰ ਇਸ ਕੋਠੜੀ ਦੇ ਅੰਦਰ ਗੋਲੀਆਂ ਮਾਰਕੇ ਹਲਾਕ ਕੀਤਾ ਸੀ । ਨਾਲ ਹੀ ਇਕ ਅੰਨਾ ਖੁਹ ਵੀ ਹੈ, ਜਿਸ ਵਿਚ ਦਸਿਆ ਜਾਂਦਾ ਹੈ ਕਿ ਉਸ ਸਮੇਂ ਦਾ ਬਾਦਸ਼ਾਹ ਜੀਉਂਦੇ ਮਾਸੂਮ ਬੰਦਿਆਂ ਨੂੰ ਸਿਟਵਾ ਦਿੰਦਾ ਸੀ ।

ਯਸੂ ਨੂੰ ਫਾਂਸੀ ਦੇਣ ਦੀ ਥਾਂ ਵੀ ਇਸੇ ਵਡੇ ਵੇਹੜੇ ਵਿਚ ਹੈ। ਫਾਂਸੀ ਚਾੜਨ ਤੋਂ ਪਹਿਲਾਂ ਮਸੀਹ ਨੂੰ ਇਕ ਸਲੀਬ ਉਪਰ ਹੱਥਾਂ ਪੈਰਾਂ ਵਿਚ ਮੇਖਾਂ ਠੋਕ ਕੇ ਟੰਗ ਦਿਤਾ ਗਿਆ ਸੀ ਅਤੇ ਉਸਦੇ ਸਿਰ ਉਪਰ ਬਾਰੀਕ ਮੇਖਾਂ ਦਾ ਤਾਜ, ਪਵਾਇਆ ਜਾਂਦਾ ਅਖੀਰ ਨੂੰ ਇਸ ਥਾਂ ਉਪਰ ਫ਼ਾਂਸੀ ਚਾੜਿਆ ਗਿਆ ਮਜਾਵਰਾਂ ਨੇ ਸਾਨੂੰ ਦਸਿਆ ਸੀ ਇਹ ਪੈਰਾਂ ਦੇ ਨਿਸ਼ਾਨ ਹਜ਼ਰਤ ਮਸੀਹ ਦੇ ਹਨ-ਬਾਬੇ ਨਾਨਕ ਦੇ ਪੰਜੇ ਵਾਂਗ ਅਜੇ ਵੀ ਉਹ ਧਰਤੀ ਵਿਚ ਮੌਜੂਦ ਸਨ । ਇਹ ਗਿਣਤੀ ਵਿਚ ਦਸ ਬਾਰਾਂ ਹਨ। ਮਤਲਬ ਕੀ ਜਦੋਂ ਹਜ਼ਰਤ ਟੁਰ ਕੇ ਚਟਾਨ ਉਪਰ ਗਏ, ਚਟਾਨ ਦਾ ਪੱਥਰ ਮੋਮ ਹੁੰਦਾ ਗਿਆ ਤੇ ਹਰ ਕਦਮ ਮੋਮ ਹੋਏ ਪੱਥਰ ਵਿਚ ਖੁਭਦਾ ਗਿਆ ਮੌਤ ਮਗਰੋਂ ਜਦੋਂ ਲਾਸ਼ ਹੇਠਾਂ ਲਟਕ ਗਈ ਤਾਂ ਮਸੀਹ ਹਮੇਸ਼ ਲਈ ਗਾਇਬ ਹੋ ਚੁਕਾ ਸੀ । ਸਾਨੂੰ ਮਸੀਹ ਦੀ ਕੋਈ ਕਬਰ ਜਾਂ ਮੁਕਬ ਨਹੀਂ ਵਿਖਾਇਆ। ਮਹਾਵਰ ਦਸਦੇ ਸਨ ਕਿ ਉਨਾਂ ਦੀ ਕਬਰ ਹੈ ਹੀ ਨਹੀਂ। ਉਹ ਫਾਂਸੀ ਮਗਰੋਂ ਸਰੀਰ ਸਮੇਤ ਅਕਾਸ਼ ਉਪਰ ਚਲੇ ਗਏ-ਮੇਰੇ ਬਾਬੇ ਨਾਨਕ ਵਾਂਗ ਸਚਖੰਡ ਦੇ ਬਬਾਨ ਵਿਚ ਚੈਕੇ । ਇਹ ਥਾਂ ਹਜ਼ਾਰਾਂ ਵਰੇ ਗੈਰ ਈਸਾਈਆਂ ਦੇ ਕਬਜ਼ੇ ਵਿਚ ਰਹੀ ਹੈ ਈਸਾਈਆਂ ਨੇ ਇਸ ਨੂੰ ਜਿਤਣ ਲਈ ਚਾਲੀ ਪੰਜਤਾਲੀ ਸਲੀਬੀ ਲੜਾਈਆਂ ਲੜੀਆਂ ਹਨ ਅਤੇ ਇਕ ਵਾਰੀ ਫਰਾਂਸ ਦੇ ਪਾਦਰੀਆਂ ਨੇ ਹਜ਼ਾਰਾਂ

-੧੧੧