ਪੰਨਾ:ਫ਼ਰਾਂਸ ਦੀਆਂ ਰਾਤਾਂ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਦੂਜੀਆਂ ਕਿਤਾਬਾਂ-ਜਿਵੇਂ ਹਰਦਵਾਰ, ਹਰ ਕੀ ਪੌੜੀ ਥੀ ਬਾਹਰ ਗੰਗਾ ਜਲ ਪਾਉਣ ਲਈ ਟੀਨ ਦੀਆਂ ਕੁਪੀਆਂ, ਮਾਲਾ, ਖੜਾਵਾਂ, ਚਿਮਟੇ ਤੇ ਹੋਰ ਚੀਜ਼ਾਂ ਵਿਕਦੀਆਂ ਹਨ-ਇਨ੍ਹਾਂ ਦੁਕਾਨਾਂ ਦਾ ਵੀ ਇਹੋ ਹੀ ਹਾਲ ਸੀ ਅਤੇ ਨਾਲ ਸਾਰੇ ਤੀਰਥਾਂ ਵਾਂਗੂ ਪੰਜ ਰੁਪਏ ਮਲ ਕਰਕੇ ਅਖੀਰ ਪੰਚ ਆਨੇ ਨੂੰ ਵੇਚ ਲੈਂਦੇ ਸਨ। ਜੇ ਤਾਂ ਯਾਤਰੁ ਮਜ਼ ਬੀ ਖਿਆਲਾਂ ਦਾ ਚ ਪਤਾ ਹੈ ਤਾਂ ਪਹਿਲੇ ਤੀਰ ਹੀ ਪੂਰਾ ਮੁਲਤਾਰ ਗਿਆ, ਨਹੀਂ ਤਾਂ ਜਿਥੇ ਡਿਗਿਆ ਡੇਗ ਲਿਆ। ਚੌਕ ਵਿਚੋਂ ਪਾਰ ਹੋਕੇ ਸਾਹਮਣੇ ਵੀਹ ਪੰਝਾ ਫਟ ਉਚਾ ਦਰਵਾਜ਼ਾ ਹੈ। ਦਰਵਾਜ਼ੇ ਉਪਰ ਨਜ਼ਰ ਪੈਂਦਿਆਂ ਹੀ ਇਸ ਮੁਕੱਦਸ ਥਾਂ ਦੀ ਅਜ਼ਮਤ ਦਿਲ ਉਪਰ ਆਣ ਪੈਂਦੀ ਹੈ। ਦਰਵਾਜ਼ਾ ਮੂੰਹ ਤੋਂ ਬੋਲ ਕੇ ਆਖ ਰਿਹਾ ਹੈ ਕਿ ਇਸ ਨੂੰ ਕਈ ਵਾਰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੜੇ ਹੋਏ ਦਰਵਾਜ਼ੇ ਨੂੰ ਨਵੇਂ ਸਿਰਿਓਂ ਮੁਰੰਮਤ ਨਹੀਂ ਕੀਤਾ ਗਿਆ, ਸਗੋਂ ਗੈਰ ਈਸਾਈਆਂ ਦੇ ਜ਼ੁਲਮਾਂ ਨੂੰ ਕਾਇਮ ਰਖਣ ਲਈ ਵਧ ਤੋਂ ਵਧ ਸੜੇ ਹੋਏ ਹਿਸੇ ਅਜ ਤਕ ਕਾਇਮ ਰੱਖੇ ਗਏ ਹਨ। ਦਰਵਾਜ਼ੇ ਤੋਂ ਅੰਦਰ ਵਿਹੜੇ ਵਿਚ ਉਹ ਲੰਮੀ ਖੁਰਲੀ ਮੌਜੂਦ ਹੈ ਜਿਥੇ ਕਵਾਰੀ ਮਰਯਮ ਨੇ ਆਪਣੇ ਬਚੇ ਨੂੰ ਸਮੇਂ ਦੇ ਹਾਕਮਾਂ ਤੋਂ ਡਰਦਿਆਂ ਲਕਾ ਦਿਤਾ ਸੀ। ਵਿਹੜੇ ਵਿਚੋਂ ਲੰਘਕੇ ਸਾਹਮਣੇ ਇਕ ਗਰਜਾ ਹੈ, ਜਿਸ ਦੀਆਂ ਤਿੰਨ ਲੰਮੀਆਂ ਬਾਹੀਆਂ ਹਨ, ਜਿਨਾਂ ਵਿਚ ਕੁਰਸੀਆਂ ਮੌਜੂਦ ਹਨ ਕਰਾਸ ਵਾਲੀ ਥਾਂ ਉਪਰ ਪਾਦਰੀ ਲਈ ਡੇਸ (ਪਲੇਟ ਫਾਰਮ) ਬਣਿਆ ਹੋਇਆ ਹੈ। ਪਾਦਰੀ ਡੈਸ ਉਪਰ ਖੜਾ ਹੋਕੇ ਤਿੰਨੇ ਪਾਸੇ ਪਾਰਥਨਾ ਕਰਵਾ ਸਕਦਾ ਹੈ। ਹਰ ਇਕ ਕੁਰਸੀ ਦੀ ਪਿਠ ਉਪਰ ਡੈਸਕ ਵਾਂਗੁ ਅੰਜੀਲ ਰਖਣ ਦੀ ਥਾਂ ਮੌਜੂਦ ਹੈ। ਗਰਜੇ ਦੀਆਂ ਧੁਆਖੀਆਂ ਹੋਈਆਂ ਕੰਧਾਂ ਅਤੇ ਸੜੀ ਹੋਈ ਛੱਤ ਗੈਰ ਈਸਾਈਆਂ ਦੇ ਜ਼ੁਲਮ ਦੀ ਪਤੂਖ ਨਿਸ਼ਾਨੀਆਂ ਹਨ! ਗਿਰਜੇ ਤੋਂ ਬਾਹਰ ਨਿਕਲਕੇ ਸਾਨੂੰ ਯਸੂ ਦੀ ਜਨਮ ਭੂਮੀ ਵਿਚ ਲਿਜਾਇਆ ਗਿਆ। ਇਹ ਮਤਬੰਰਕ ਨਿੱਕੀ ਕੋਠੜੀ ਜਨਮ ਅਸਥਾਨ ਨਨਕਾਣਾ ਸਾਹਿਬ ਜਿਤਨੀ ਹੀ ਹੈ-ਜਥੇ ਮਾਤਾ ਮਰਯਮ ਦੇ ਪੇਟ ਵਿਚੋਂ ਯਸੂ ਨੇ ਸੰਸਾਰ ਵਿਚ ਜਨਮ ਲਿਆ। ਇਸ ਥਾਂ ਦਾ ਫਰਸ਼ ਪਿੱਤਲ ਮਿਲ ਸੋਨੇ ਨਾਲ ਮੜਿਆ ਹੋਇਆ ਹੈ । ਪ੍ਰਸੂਤਾ ਦੇ

-੧੧੦