ਪੰਨਾ:ਫ਼ਰਾਂਸ ਦੀਆਂ ਰਾਤਾਂ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇਠਾਂ ਆਏ ਤਾਂ ਮੈਂ ਉੱਗਲ ਦੀ ਸੈਨਤ ਨਾਲ ਉਨ੍ਹਾਂ ਨੂੰ ਮਨਾ ਕੀਤਾ । ਇਹ ਕਿਸੇ ਦੂਜੀ ਫੌਜ ਦੇ ਸਿਪਾਹੀ ਸਨ । ਸ਼ਾਇਦ ਮੇਰੀ ਫੌਜ ਦੇ ਹੁੰਦੇ ਤਾਂ ਰੋਕ ਵੀ ਨਾ ਸਕਦਾ ਅਤੇ ਜੇ ਰੋਕਦਾ ਵੀ ਤਾਂ ਮੇਰੀ ਮੰਨਣੀ ਕਿਸ ਨਹੀਂ ਸੀ । ਸਾਥੀਆਂ ਨਾਲ ਵਧੀਕ ਖੁਲਾਂ ਹੁੰਦੀਆਂ ਹਨ, ਪਰ ਦੂਜਿਆਂ ਦੇ ਸਾਮਣੇ ਅਜ ਮੈਂ ਦੇਵਤਾ ਸਾਬਤ ਹੋ ਰਿਹਾ ਸਾਂ । ਹਲੀਨਾ ਉਠ ਖੜੋਤੀ ਅਤੇ ਮੇਰੇ ਸਾਮਣੇ ਆਕੇ ਦੋਵੇਂ ਗੱਡੇ ਧਰਤੀ ਉਪਰ ਟੇਕ ਆਪਣੇ ਦੋਵੇਂ ਨਾਜ਼ਕ ਹਥ ਜੋੜ ਦਿਤੇ । ਉਹੀ ਮੁਹਾਰਨ ਜਾਰੀ ਸੀ:

ਐਕਸਕਿਊਜ਼ ਮੀ-ਬਰਾਦਰ-ਫ਼ਾਦਰ ।"

ਮਿਟੀ ਲਿਬੜੇ ਮੁਖੜੇ ਉਪਰ ਗਰਮ ਗਰਮ ਅਥਰੂਆਂ ਨੇ ਦੋ ਲੰਮੀਆਂ ਅਤੇ ਡੂੰਘੀਆਂ ਲਾਇਨਾਂ ਬਣਾ ਦਿਤੀਆਂ ਸਨ । ਅਥਰੂਆਂ ਦੇ ਇਹ ਦੋਵੇਂ ਦਰਿਆ ਬਰਫ਼ ਵਰਗੇ ਚਿਟੇ ਚਿਹਰੇ ' ਵਗ ਵਗ ਕੇ ਉਸ ਦੀ ਹਿਕ ਉਪਰ ਡਿਗ ਰਹੇ ਸਨ । ਉਸ ਨੇ ਕਈ ਵਾਰੀ ਸਿਰ ਧਰਤੀ ਉਪਰ ਟੇਕਿਆ, ਹਥ ਜੋੜੇ ਤੇ ਹਰ ਵਾਰੀ ਬਰਾਦਰ, ਫ਼ਾਦਰ, ਆਖੀ ਗਈ-ਐਕਸਕਿਉਜ਼ ਮੀ .

ਮੈਂ ਸਿਪਾਹੀਆਂ ਨੂੰ ਆਖਿਆ: “ ਚਲੋ ਸ਼ਹਿਰ ! ਇਸ ਵਿਚਾਰੀ ਨੂੰ ਕਿਉਂ ਤੰਗ ਕਰਦੇ ਹੋ ? ਸ਼ਹਿਰ ਇਹੋ ਜਹੀਆਂ ਕਈ..........? “ਤੰਗ-ਸਰਦਾਰ ਜੀ ! ਤੁਸੀਂ ਤਾਂ ਸਿਖ ਹੋ ! ਤੁਹਾਨੂੰ ਨਹੀਂ ਪਤਾ ਸਰਹੱਦੀਆਂ ਨੇ ਸਾਡੇ ਦੇਸ਼ ਦੀਆਂ ਇਸਤ੍ਰੀਆਂ ਨਾਲ ਕੀ ਕੁਝ ਕੀਤਾ ? “ਹਾਂ, ਹਾਂ, ਮੈਨੂੰ ਯਾਦ ਹੈ, ਜ਼ਰੂਰ ਯਾਦ ਹੈ, ਪਰ ਸਿਖਾਂ ਨੇ ਤਾਂ ਉਨਾਂ ਇਸਤੀਆਂ ਦੀ ਵੀ ਰਾਖੀ ਹੀ ਕੀਤੀ ਸੀ । ਸਰਹੱਦੀਆਂ ਪਾਸੋਂ ਛਡਾ ਕੇ ਇੱਜ਼ਤ ਬਚਾਈ । “ਚੰਗਾ, ਫਿਰ ਤੁਸੀਂ ਚਲੋ, ਅਸਾਂ ਤੇ ਇਹ ਸ਼ਿਕਾਰ ਨਹੀਂ ਛਡਣਾ । ‘‘ਚੰਗਾ ਜਿਵੇਂ ਤੁਹਾਡੀ ਮਰਜ਼ੀ; ਪਰ ਤੁਸੀਂ ਇਉਂ ਸੋਚ ਲਵੋ, ਸਾਡੇ ਪਿੰਡ ਫੌਜ ਜਾ ਪੁਜੇ, ਪਿੰਡ ਉਜੜ ਜਾਵੇ, ਦੌਲਤ, ਘਰ ਲੁਟੇ ਜਾਣ, ਮੇਰੀ ਕੋਈ ਅਜ਼ੀਜ ਰਿਸ਼ਤੇਦਾਰ ਲੜਕੀ ਇਸੇ ਤਰਾਂ ਪਿਛੇ ਰਹਿ ਜਾਵੇ ਤੇ ਪੈ ਜਾਵੇ ਗੈਰਾਂ ਦੇ ਹੱਥ, ਦਸੋ ਮੈਨੂੰ ਜਾਂ ਤੁਹਾਨੂੰ ਕਿਤਨਾ -੧੦੩