ਪੰਨਾ:ਫ਼ਰਾਂਸ ਦੀਆਂ ਰਾਤਾਂ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਿਕਾਰ ਕੀਤੇ ਚੂਹੇ ਨੂੰ ਆਪਣੀ ਖੁਰਾਕ ਬਣਾਉਣ ਥੀਂ ਪਹਿਲਾਂ ਕਦੇ ਪੰਜਆਂ ਵਿਚ ਫੜਦੀ ਹੈ ਤੇ ਕਦੇ ਛਡ ਦਿੰਦੀ ਹੈ, ਅਤੇ ਜਦੋਂ ਵਿਚਾਰਾ ਚਹਾ, ਜਿਸ ਨੂੰ ਬਿੱਲੀ ਦੀਆਂ ਹੁੰਦੀਆਂ ਨੇ ਟਰਨ ਫਿਰਨ ਜੋਗਾ ਨਹੀਂ ਛਡਿਆ ਹੁੰਦਾ, ਦੋ ਚਾਰ ਕਦਮ ਟੁਰਨ ਦੀ ਹਿੰਮਤ ਕਰਦਾ ਹੈ ਤਾਂ ਬਿੱਲੀ ਇਕ ਉਛਾਲਾ ਦੇਕੇ ਫਿਰ ਫੜ ਲੈਂਦੀ ਹੈ, ਇਸੇ ਤਰਾਂ ਇਹ ਦੋਵੇਂ ਸਿਪਾਹੀ ‘ਹਲੀਨਾ ਦੇ ਨੌਜਵਾਨ ਸਰੀਰ ਨਾਲ ਖੇਡ ਰਹੇ ਸਨ ਅਤੇ ਉਸਦੇ ਮੂੰਹ ਵਿਚੋਂ ਜ਼ਬਰਦਸਤੀ ਟੁਟੀ ਫੁਦੀ ਅੰਗਰੇਜ਼ੀ ਵਿਚ“ਬਹਾਦਰ, ਫਾਦਰ, ਐਕਸਕਿਊਜ਼ ਮੀ ਆਦਿਕ ਸ਼ਬਦ ਨਿਕਲ ਰਹੇ ਸਨ ।

ਹਨਾ ਨੌਜਵਾਨ ਸੁੰਦਰ ਕੁੜੀ ਸੀ । ਭਾਵੇਂ ਰੰਗ ਬਹੁਤ ਚਿੱਟਾ ਨਹੀਂ ਸੀ ਤੇ ਮੈਂ ਚਿੱਟੇ ਰੰਗ ਨੂੰ ਪਸੰਦ ਵੀ ਨਹੀਂ ਸਾਂ ਕਰਦਾ-ਪਰ ਚਿਹਰੇ ਦੀ ਬਨਾਵਟ, ਮੱਥਾ, ਸਿਰ ਦੇ ਲੰਮੇ ਅਣਵਾਹੇ ਕਾਲੇ ਸਿਆਹ ਵਾਲ, ਗ਼ਮਗੀਨ ਲੱਥੀਆਂ ਹੋਈਆਂ ਕਬੂਤਰੀ ( ਅੱਖਾਂ, ਮੁਰਝਾਇਆ ਚਿਹਰਾ, ਖੁਸ਼ਕ ਪਤਲੀਆਂ ਬੁਲੀਆਂ, ਹਲਕੇ : ਬਦਾਮੀ ਰੰਗ ਦੀ ਜਾਕਟ ਤੇ ਨੀਲਾ ਰੇਸ਼ਮੀ ਗੌਨ, ਪੈਰਾਂ ਵਿਚ ਕੀਮਤੀ ਗੁਰਗਾਬੀ ਅਜੇ ਵੀ ਸੁੰਦਰਤਾ ਦੀਆਂ ਨਿਸ਼ਾਨੀਆਂ ਸਨ; ਪਰ ਹੱਥ, ਪੈਰ, ਮੁੰਹ, ਲੱਤਾਂ ਅਤੇ ਕਪੜਿਆਂ ਸਾਫ਼ ਪ੍ਰਗਟ ਸੀ ਕਿ ਉਸ ਵਿਚਾਰੀ ਨੂੰ ਕਿਤਨੇ ਦਿਨਾਂ ਥੀ ਪਾਣੀ ਨਹੀਂ ਮਿਲ ਸਕਿਆ। ਇਸ ਉਜਾੜੇ ਘਰ ਵਿਚ ਉਹ ਕੀ ਖਾ ਕੇ ਗੁਜ਼ਾਰਾ ਕਰਦੀ ਰਹੀ, ਇਹ ਰੱਬ ਨੂੰ ਹੀ ਪਤਾ ਹੈ, ਅਤੇ ਕਿਵੇਂ ਇਤਨੇ ਦਿਨ ਲੁਕੀ ਰਹੀ, ਮਾਪਿਆਂ ਬੀ ਕਿਉਂ ਵਿਛੜੀਇਹ ਹਲੀਨਾ ਦੀ ਵਖਰੀ ਕਹਾਣੀ ਹੈ ।

ਮੈਨੂੰ ਵੇਖਦਿਆਂ ਦੋਵੇਂ ਸਿਪਾਹੀ ਬੋਲ ਪਏ:

ਆਓ ਜੀ ! ਹੁਣ ਇਹ ਕਾਬੂ ਆਵੇਗੀ ।

ਪਰ ਮੇਰੇ ਦੋਵੇਂ ਹੱਬ ਆਪਣੇ ਆਪ ਮੇਰੇ ਕੰਨਾਂ ਨੂੰ ਪੁਜ ਚੁਕੇ ਸਨ ਤੇ ਦਿਲ ਕੰਨ ਨੂੰ ਹੱਥ ਲਾਕੇ ਤੋਬਾ ਕਰ ਰਿਹਾ ਸੀ । ਹਲੀਨਾ ਮੈਨੂੰ ਵੇਖ ਹੋਰ ਵੀ ਘਾਬਰਦੀ ਜਾ ਰਹੀ ਸੀ । ਉਹ ਸੋਚ ਰਹੀ ਹੋਣੀ ਹੈ ਕਿ ਹੁਣ ਬਚਣ ਦਾ ਕੋਈ ਹੀਲਾ ਨਹੀਂ। ਜਦੋਂ ਕਿਸੇ ਦੁਖ ਦੀ ਹੱਦ ਹੋ ਜਾਏ ਤਾਂ ਇਨਸਾਨ ਦੀਆਂ ਨਿਮਾਗੀ ਸ਼ਕਤੀਆਂ ਮੁਕ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਚਾ ਦਿੰਦੀਆਂ ਹਨ । ਮੇਰੇ ਕੰਨਾਂ ਬੀ ਹੱਬ

-੧੦੨