ਪੰਨਾ:ਪੱਥਰ ਬੋਲ ਪਏ.pdf/95

ਇਹ ਸਫ਼ਾ ਪ੍ਰਮਾਣਿਤ ਹੈ

ਕਾਹਦੇ ਲਈ?
ਕੀਹਦੇ ਲਈ?
ਆਦਮ ਦੀ ਔਲਾਦ ਲਈ
ਪਰ ਕਾਲ ਟਲਿਆ ਨਾ
ਹੁੰਦੀ ਰਹੀ ਮੌਤ।

ਰਾਵਣ ਜਹੇ ਮਹਾਂ ਬਲੀ
ਮੌਤ ਜਿਨ੍ਹਾਂ ਵੱਸ ਕੀਤੀ
ਕੰਸ ਜਹੇ
ਮਾਰ ਮਾਰ ਹੰਭੇ ਕਈ ਬੱਚੇ।

ਹਰਨਾਖ਼ਸ਼, ਕੌਡੇ ਸ਼ਾਹ ਹੋਏ
ਹੋਏ ਜਹਾਂਗੀਰ ਕਈ
ਮਹਾਂ ਸਿਕੰਦਰ ਹੋਇਆ
ਲਖਾਂ ਹੋਏ ਦਇਆਵਾਨ
ਲਖਾਂ ਹੀ ਚੰਡਾਲ ਹੋਏ
ਸਮੇਂ ਦੀ ਅਰੁਕ ਚਾਲ
ਲੰਘਦੀ ਹੀ ਗਈ।

ਔਰੰਗ ਹੋਇਆ
ਅਕਬਰ ਹੋਇਆ

੯੫