ਪੰਨਾ:ਪੱਥਰ ਬੋਲ ਪਏ.pdf/92

ਇਹ ਸਫ਼ਾ ਪ੍ਰਮਾਣਿਤ ਹੈ

ਨਾਚ

ਵੇਖ ਨੰਗਾ ਨਾਚ ਅਜ
ਨਚਦਾ ਪਿਆ ਇਨਸਾਨ ਹੈ।

ਵੇਖ ਅਜ਼ਮਤ ਲੁੱਟਦਾ
ਮਜ਼ਲੂਮ ਦੀ ਬਈਮਾਨ ਹੈ।

ਵੇਖ ਲਹੂ ਪੀਂਦਾ ਪਿਆ
ਜਾਮਾਂ ’ਚ ਪਾ ਪਾ ਕੇ ਸ਼ਿਤਾਨ,

ਬੇ-ਤਰਸ ਤੇ ਬੇ-ਰਹਿਮ
ਤਕਦਾ ਪਿਆ ਭਗਵਾਨ ਹੈ।

੯੨