ਪੰਨਾ:ਪੱਥਰ ਬੋਲ ਪਏ.pdf/89

ਇਹ ਸਫ਼ਾ ਪ੍ਰਮਾਣਿਤ ਹੈ

ਖ਼ੁਸ਼ੀਆਂ ਦੀ ਸੋਹਣੀ ਰਾਤ ਨੂੰ
ਪੁੰਨਿਆਂ ਦੀ ਮੋਹਣੀ ਰਾਤ ਨੂੰ
ਮਸਿਆ ਦੇ ਵਿੱਚ ਬਦਲਾ ਗਿਆ
ਮਾਨੋ ਹਨੇਰਾ ਛਾ ਗਿਆ
ਦਿਲ ਚਾਕ ਸੀਨਾ ਸਲ੍ਹਿਆ
ਨਾ ਜ਼ਖ਼ਮ ਜਾਂਦਾ ਝਲਿਆ

ਦੁਖ ਉਹਦੀ ਮਾਂ ਲਾਚਾਰ ਦਾ
ਤੱਕ ਕੇ ਨਾ ਝਲਿਆ ਜਾਂਵਦਾ।
ਤੂਫ਼ਾਨ ਨੈਣੋਂ ਉਮੱਲਿਆ
ਮੈਥੋਂ ਨਾ ਠਲਿਆ ਜਾਂਵਦਾ।

ਰੋ ਰੋ ਉਹ ਬੌਰੀ ਹੋ ਗਈ
ਦੁਨੀਆ ਹੀ ਉਸ ਦੀ ਖੋ ਗਈ
ਹਰ ਵਕਤ ਹੈ ਕੁਰਲਾਂਵਦੀ
ਤੇ ਵੈਣ ਹਰ ਦਮ ਪਾਂਵਦੀ
ਹੋਣੀ ਦੀ ਪੁੱਠੀ ਚਾਲ ਏ
ਕੀਤਾ ਜਿਨ੍ਹੇ ਬੇ-ਹਾਲ ਏ
ਜਦੋਂ 'ਕਲੀ ਬਹਿੰਦੀ ਹੈ ਓ
ਕੁਕੂ ਦਾ ਨਾਂ ਲੈਂਦੀ ਹੈ ਓ
ਕਹਿੰਦੀ ਹੈ ਕਲਾ ਰੋਏ ਗਾ
ਦੁਧ ਬਾਝ ਭੁੱਖਾ ਰੋਏ ਗਾ

੮੯