ਪੰਨਾ:ਪੱਥਰ ਬੋਲ ਪਏ.pdf/87

ਇਹ ਸਫ਼ਾ ਪ੍ਰਮਾਣਿਤ ਹੈ

ਉਹਨਾਂ ਸੁਣੀ ਫ਼ਿਰ ਬਾਤ ਸੀ
ਬਖ਼ਸ਼ੀ ਅਸਾਨੂੰ ਦਾਤ ਸੀ
ਭਾਗਾਂ ਨੇ ਵਾਗਾਂ ਮੌੜੀਆਂ
ਖ਼ੁਸ਼ੀਆਂ ਨੇ ਗ਼ਮੀਆਂ ਹੌੜੀਆਂ
ਆਖ਼ਰ ਸਮਾਂ ਉਹ ਆ ਗਿਆ
ਜੋ ਮਨ ਚਮਨ ਮਹਿਕਾ ਗਿਆ
ਮਾਸੂਮ ਜਹੇ ਇਕ ਬਾਲ ਦੀ
ਇਕ ਕੀਮਤੀ ਜਹੇ ਲਾਲ ਦੀ
ਇਕ ਛੋਹ ਅਸਾਂ ਨੂੰ ਮਿਲ ਗਈ
ਦਿਲ ਦੀ ਕਲੀ ਭੀ ਖਿਲ ਗਈ
ਖ਼ੁਸ਼ੀਆਂ ਮਨਾਈਆਂ ਰਜ ਕੇ
ਸਧਰਾਂ ਭੀ ਲਾਹੀਆਂ ਰੱਜ ਕੇ

ਮਾਸੂਮ ਜਹੀ ਇਕ ਹੋਂਦ ਨੇ
ਉਮਰਾਂ ਦਾ ਰੌਣਾ ਧੋਇਆ।
ਖ਼ੁਸ਼ੀਆਂ ਦੀ ਨੱਢੀ ਛੈਲ ਨੇ
ਵੀ ਤਾਰ ਮਨ ਦਾ ਛੋਹਿਆ।

ਖਿੜ ਖਿੜ ਬਹਾਰਾ ਹੱਸੀਆਂ
ਖ਼ੁਸ਼ੀਆਂ ਚੁਪਾਸੀਂ ਹੱਸੀਆਂ
ਸਧਰਾਂ ਜਾਂ ਹੋਈਆਂ ਪੂਰੀਆਂ
ਰੱਜ ਰੱਜ ਕੇ ਕੁਟੀਆਂ ਚੂਰੀਆਂ

੮੭