ਪੰਨਾ:ਪੱਥਰ ਬੋਲ ਪਏ.pdf/86

ਇਹ ਸਫ਼ਾ ਪ੍ਰਮਾਣਿਤ ਹੈ



ਇਕ ਬਾਲ

ਫੁੱਲ ਖਿੜ ਕੇ ਇਕ ਮੁਰਝਾ ਗਿਆ
ਝੋਰਾ ਚਮਨ ਨੂੰ ਲਾ ਗਿਆ
ਸੀਨਾ ਉਹ ਇੱਦਾਂ ਸਲ ਗਿਆ
ਨੇਜ਼ਾ ਜਿਵੇਂ ਕੋਈ ਚਲ ਗਿਆ

ਬੀਤੇ ਸਮੇਂ ਦੀ ਗਲ ਏ
ਗੁਜ਼ਰੀ ਜਿਵੇਂ ਅਜ ਕਲ ਏ
ਮੜੀਆਂ ਤੇ ਥਾਵਾਂ ਦੂਜੀਆਂ
ਕਿਨੀਆਂ ਮੈਂ ਰਜ ਰਜ ਪੂਜੀਆਂ
ਇਕ ਵਸਤ ਝੋਲੀ ਪੈ ਗਈ
ਸੱਧਰ ਦਿਲੇ ਦੀ ਲਹਿ ਗਈ
ਵਿਹੜੇ 'ਚ ਖੇੜਾ ਆ ਗਿਆ
ਜੀਵਨ ਮੇਰਾ ਮਹਿਕਾ ਗਿਆ

ਇਕ ਗਲ ਅਜੇ ਵੀ ਯਾਦ ਏ
ਸੰਤਾਂ ਦੇ ਡੇਰੇ ਗਿਆ ਸਾਂ।
ਭੇਟਾ ਲੈ ਦਿਲ ਦੀ ਵੇਦਨਾ
ਚਰਨਾਂ ਤੇ ਜਾ ਢਹਿ ਪਿਆ ਸਾਂ

੮੬