ਪੰਨਾ:ਪੱਥਰ ਬੋਲ ਪਏ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਦੀਵਾਲੀ

ਵੱਟ ਉਂਗਲ ਦੀ ਦੀਵਾ ਦਿਲ ਦਾ
ਪਾ ਹੰਝੂ ਮੈਂ ਬਾਲਾਂ।

ਕਰ ਟੋਟੇ ਮੈਂ ਤਨ ਦੇ ਅਪਣੇ
ਭੇਟਾਂ ਖ਼ੁਸ਼ੀ ਚੜ੍ਹਾ ਲਾਂ।

ਜਿਉਂ ਜਿਉਂ ਰੱਤ ਜਿਗਰ ਦੀ ਚੋਵੇ
ਅੰਦਰ ਭਾਂਬੜ ਮੱਚੇ,

ਅਚਣਚੇਤ ਜੇ ਮਾਹੀ ਮਿਲਪਏ
ਮੈਂ ਕਮਲੀ ਖੁਸ਼ੀ ਮਨਾ ਲਾਂ।

੮੫