ਪੰਨਾ:ਪੱਥਰ ਬੋਲ ਪਏ.pdf/77

ਇਹ ਸਫ਼ਾ ਪ੍ਰਮਾਣਿਤ ਹੈ


ਭਿੱਜੇ ਚਾਰੇ ਨੈਣ
ਵਿਛੜਨ ਦੇ ਸਮੇਂ
ਲੂਣੇ ਅਥਰੂ ਡਲ੍ਹਕੇ
ਕਤਰੇ ਬਣ ਕਈ
ਅੱਖਾਂ ਵਾਲੇ ਸਾਗਰ
ਲੱਗਾ ਪਾੜ ਸੀ।

ਉਹ ਝੜੀ ਦੀ ਰਾਤ
ਭੁਲਣੀ ਨਹੀਂ ਕਦੇ
ਉਸ ਝੜੀ ਦੀ ਰਾਤ
ਦੀ ਤੁਲਨਾ ਨਹੀਂ।

ਉਹ ਝੜੀ ਦੀ ਰਾਤ
ਆਈ ਫੇਰ ਨਾ
ਹੋਇਆ ਨਾ ਦੀਦਾਰ
ਮੁੜ ਕੇ ਹਲਟ ਤੇ।

ਉਸ ਝੜੀ ਦੀ ਰਾਤ
ਮੇਰੀ ਕਾਇਨਾਤ
ਮੌਤ ਦੀ ਹਿਚਕੀ ਤਾਈਂ
ਨਾ ਭੁਲਸੀ ਕਦੇ।

੭੭