ਪੰਨਾ:ਪੱਥਰ ਬੋਲ ਪਏ.pdf/73

ਇਹ ਸਫ਼ਾ ਪ੍ਰਮਾਣਿਤ ਹੈ



ਸੁਪਨੇ ਜਾਗੇ

ਅਜ ਸੁੱਤੇ ਪਏ ਜੀਵਨ ਦੇ ਵਿਚ
ਲੱਖਾਂ ਸੁਪਨੇ ਜਾਗੇ।
ਲੱਖਾਂ ਆਹਾਂ ਨਗ਼ਮੇ ਬਣੀਆਂ
ਉਡ ਗਏ ਦਰਦ ਨਿਭਾਗੇ।

ਅਜ ਇਕ ਦੁਨੀਆਂ ਨਵੀਂ ਜਹੀ ਹੈ
ਵਿਚ ਅਖੀਆਂ ਆ ਲਟਕੀ।
ਸੂਰਜ ਹਸਿਆ ਤਾਰੇ ਲਿਸ਼ਕੇ
ਕਿਰਨ ਜਹੀ ਇਕ ਮਟਕੀ।

ਜਾਗੋ ਸੁੱਤੇ ਹਿੰਦੀ ਵੀਰੋ
ਛੱਡੋ ਲੰਮਾਂ ਸੌਣਾ।
ਖ਼ੁਸ਼ੀਆਂ ਦੀ ਇਕ ਛਹਿਬਰ ਲਾਕੇ
ਧੋ ਦਿਉ ਸਾਰਾ ਰੋਣਾ।

੭੩