ਮਨਜ਼ਲ
ਜ਼ੁਲਫ਼ ਤੇਰੀ ਦੀ ਹੁਣ ਤਕ ਵੱਸੇ ਮਨ ਮੇਰੇ ਵਿਚ ਬਾਸ। ਏਸੇ ਲਈ ਮੈਂ ਜੀਵੀ ਜਾਨਾਂ ਜੀਵਨ ਦੀ ਕਰ ਆਸ। ਯਾਦ ਆਪਣੀ ਖੋਹ ਨਾ ਮੈਥੋਂ ਖੋਹ ਨਾ ਪ੍ਰੀਤ-ਹੁਲਾਸ। ਧੁੰਦਲੀ ਮਨਜ਼ਲ, ਧੁੰਦਲੇ ਪੈਂਡੇ ਧੁੰਦਲਾ ਜਿਹਾ ਕਿਆਸ।