ਪੰਨਾ:ਪੱਥਰ ਬੋਲ ਪਏ.pdf/68

ਇਹ ਸਫ਼ਾ ਪ੍ਰਮਾਣਿਤ ਹੈ

੧੦

ਮੁਸ਼ਕਲਾਂ ਕਠਨਾਈਆਂ ਨੂੰ ਅਜ਼ਮਾਣਾ ਪੈ ਗਿਆ।
ਗ਼ੁਰਬਤਾਂ ਦੇ ਨ੍ਹੇਰਿਆਂ ਵਿਚ ਮੁਸਕਰਾਣਾ ਪੈ ਗਿਆ।

ਬਾਗ਼ ਵਿਚ ਝੁਲਸੇ ਹੋਏ ਗ਼ੁੰਚੇ ਸ਼ਗੂਫ਼ੇ ਵੇਖ ਕੇ ,
ਖ਼ੁਦ ਘਟਾ ਨੂੰ ਰਹਿਮਤਾਂ ਦਾ ਮੀਂਹ ਵਸਾਣਾ ਪੈ ਗਿਆ।

ਇਸ਼ਕ ਦੀ ਅਜ਼ਮਤ ਲਈ ਖ਼ੁਦ ਜ਼ਿੰਦਗਾਨੀ ਨੂੰ ਕਦੀ,
ਮੌਤ ਦੀ ਬਦਸ਼ਕਲ ਦੇਵੀ ਨੂੰ ਮਨਾਣਾ ਪੈ ਗਿਆ।

ਸਾਥੀਓ, ਓ! ਦੋਸਤੋ ਪਰਹੇਜ਼ ਹੁਣ ਕਾਹਦਾ ਰਿਹਾ?
ਰੱਬ ਨੂੰ ਜਦ ਜਾਮ ਫੜ ਕੇ ਖ਼ੁਦ ਪਿਲਾਣਾ ਪੈ ਗਿਆ।

੬੮