ਪੰਨਾ:ਪੱਥਰ ਬੋਲ ਪਏ.pdf/63

ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਕਰ ਕੇ ਆਈ ਊਸ਼ਾ ਦੀ
ਸਾਂ ਟੁਰਿਆ ਘੁੱਪ ਹਨੇਰੇ ਵਿਚ,

ਮੈਨੂੰ ਅਫ਼ਸੋਸ ਕਿਸਮਤ ਦੇ
ਸਿਤਾਰੇ ਸਾਥ ਨਾ ਦਿੱਤਾ।

ਖ਼ਿਜ਼ਾਂ ਦੇ ਵਿਚ, ਤੇ ਵੀਰਾਨੀ
ਦਾ ਯਾਰੋ ਦੋਰ-ਦੇਰਾ ਸੀ,

ਬਿਨਾਂ ਸੋਹਣੇ ਬਹਾਰਾਂ ਵਿਚ
ਨਜ਼ਾਰੇ ਸਾਥ ਨਾ ਦਿੱਤਾ।

ਜੋ ਆਪਣੇ ਸਨ ਉਹ 'ਅਰਮਾਨੀ'
ਦੇ ਸਾਰੇ ਬਣ ਗਏ ਵੈਰੀ,
 
ਖ਼ੁਦੀ ਵਿਚ 'ਮਸਤ ਮਿਤਰਾਂ ਦੇ
ਸਹਾਰੇ ਸਾਥ ਨਾ ਦਿੱਤਾ।

੬੩