ਪੰਨਾ:ਪੱਥਰ ਬੋਲ ਪਏ.pdf/61

ਇਹ ਸਫ਼ਾ ਪ੍ਰਮਾਣਿਤ ਹੈ

ਵਫ਼ਾ ਦਾ ਨਾਂ ਜਿਨ੍ਹਾਂ ਦੀ ਜੀਭ ਤੇ ਨਾ ਉਮਰ ਭਰ ਆਇਆ,
ਉਨ੍ਹਾਂ ਦੇ ਝੂਠੇ ਯਾਰਾਨੇ, ਜੇ ਕਹਿੰਦੇ ਦੀ ਤੇ ਕੀ ਕਹਿੰਦੇ?

ਤੇਰੇ ਨੈਣਾਂ ਦੀ ਮਦਰਾ ਨਾਲ ਉਲਫ਼ਤ ਅਮਰ ਹੋ ਜਾਵੇ,
ਜਵਾਨੀ ਨੂੰ ਇਹ ਪੈਮਾਨੇ, ਜੇ ਕਹਿੰਦੇ ਵੀ ਤੇ ਕੀ ਕਹਿੰਦੇ?

ਇਹ ਹੰਝੂ ਹੈਨ 'ਅਰਮਾਨੀ' ਮੇਰੇ ਮਹਿਬੂਬ ਦੇ ਬਖ਼ਸ਼ੇ,
ਕਿਵੇਂ ਬਣਦੇ ਨੇ ਨਜ਼ਰਾਨੇ, ਜੇ ਕਹਿੰਦੇ ਵੀ ਤੇ ਕੀ ਕਹਿੰਦੇ?

੬੧