ਪੰਨਾ:ਪੱਥਰ ਬੋਲ ਪਏ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਛੇਤੀ ਘਰ ਮੁੜ ਬੀਤੀ ਜਾਂਦੀ ਏ ਬਹਾਰ ਵੇ।
ਪੂਰੇ ਕਰ ਨਾਲ ਮੇਰੇ ਕੀਤੇ ਇਕਰਾਰ ਵੇ।
ਸ਼ਾਲਾ ਤੇਰੇ ਰਾਹ ਵਿਚ ਦੀਵੜੇ ਜਗਾਵਾਂ ਮੈਂ,
ਨਿੰਮ ਹੇਠ ਬੈਠੀ ਕਾਲਾ ਕਾਗ ਉਡਾਵਾਂ ਮੈਂ।
ਛੇਤੀ ਛੇਤੀ... ... ... ... ...

੫੨