ਪੰਨਾ:ਪੱਥਰ ਬੋਲ ਪਏ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਅਜ ਨੈਣ ਮੇਰੇ ਪਥਰਾਏ

ਹਾਂ ਵਿਚ ਉਡੀਕਾਂ, ਨਜ਼ਰ ਦੀਆਂ
ਪਗਡੰਡੀਆਂ ਤੇ ਕੋਈ ਆਏ–
ਅਜ ਨੈਣ ਮੇਰੇ ਪਥਰਾਏ।

ਸੁਞਾ ਜਾਪੇ ਝੀਲ ਕਿਨਾਰਾ
ਦਿਲ ਦੀ ਦੁਨੀਆਂ ਖੋਲੇ।
 
ਕੇਹੜਾ ਇਸ ਲਹੂ ਸਿੰਮਦੇ ਦਿਲ ਦੇ
ਜ਼ਖ਼ਮਾਂ ਤਾਈਂ ਫਰੋਲੇ।

ਉਸ ਬਿਨ ਕੋਈ ਸਮਝ ਨਾ ਸੱਕੇ
ਜਿਸ ਇਹ ਘਾਓ ਲਗਾਏ–

ਅਜ ਨੈਣ ਮੇਰੇ ਪਥਰਾਏ।

੪੪