ਪੰਨਾ:ਪੱਥਰ ਬੋਲ ਪਏ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਇਹ ਅੱਖਾਂ ਰਹੀਆਂ ਤ੍ਰਿਹਾਈਆਂ
ਪਿਆਸ ਕਿਸੇ ਨਾ ਲਾਹੀ।

ਹਰ ਪਲ ਆਈਆਂ ਯਾਦ ਵੇ ਸਜਣਾ
ਓਹ ਮੇਲ ਦੀਆਂ ਰਾਤਾਂ।
ਮੋਹ ਸਕੀਆਂ ਨਾ ਦਿਲ ਏ ਚੰਦਰਾ
ਪਹੁ-ਫੁਟੀਆਂ ਪ੍ਰਭਾਤਾਂ।

ਮੇਰੇ ਹਾਵੇ ਹੰਝੂ ਕੂਕਣ
ਕੂਕਣ ਇਹ ਦੋ ਨੈਣ।
ਹੁਣ ਤੇ ਆ ਬਹਾਰਾਂ ਆਈਆਂ
ਕੂਕਣ ਦਿਨ ਤੇ ਰੈਣ।

੩੧