ਬੈਠ ਸਮੇਂ ਦੀਆਂ ਪਲਕਾਂ ਉੱਤੇ ਪਿਆਰ ਲਈ ਅੰਗੜਾਈ- ਰੁੱਤ ਬਹਾਰ ਦੀ ਆਈ। ਹਰੀ ਹਰੀ ਹਰਿਆਵਲ ਹੱਸੀ ਸਰਘੀ ਨਿੱਘ ਲਿਆਈ। ਸੁਹਲ, ਮਲੂਕ, ਸੁਬਕ ਪੱਤੀਆਂ ਤੇ ਸ਼ਬਨਮ ਏ ਥੱਰਾਈ। ਐਸੀ ਚਲੀ ਹਵਾ ਪੁਰੇ ਦੀ ਟਾਹਣ ਟਾਹਣ ਨਸ਼ਿਆਈ– ਰੁੱਤ ਬਹਾਰ ਦੀ ਆਈ।