ਇਹ ਸਫ਼ਾ ਪ੍ਰਮਾਣਿਤ ਹੈ

ਸੋਨਾ ਦਾ ਇਸ਼ਕ ਜਿਹਾ ਲੱਗ ਗਿਆ ਅਤੇ ਸੋਹਨ ਸੋਨਾਂ ਦੇ ਭਿੰਨ-ਭਿੰਨ ਸੁੰਦਰ ਖਿਆਲੀ ਚਿੱਤਰਾਂ ਦੀ ਖਿੱਚ ਵਿਚ ਖਿੱਚਿਆ ਗਿਆ। ਪਰ ਇਹ ਉਲਝਣ ਅਜੇ ਕਾਇਮ ਸੀ ਕਿ ਸੋਨਾ ਬਾਂਡੇ ਦੀ ਕੀ ਏ।

ਸੋਹਣ ਦੀ ਉਮਰ 20-21 ਸਾਲ ਦੀ ਸੀ। ਰੰਗ-ਢੰਗ ਸੋਹਣਾ ਸੀ ਅਤੇ ਉਹ ਪੰਜ-ਚਾਰ ਜਮਾਤਾਂ ਪੜ੍ਹਿਆ ਵੀ ਹੋਇਆ ਸੀ। ਉਹ ਇੱਕੋ ਇੱਕ ਅਲਾਟੀ ਇਸ ਪਿੰਡ ਵਿਚ ਆਏ ਸਨ ਅਤੇ ਬਾਕੀ ਪਿੰਡ ਸਾਰਾ ਲੋਕਲਾਂ ਦਾ ਸੀ।

ਸੋਹਣ ਦੇ ਦਿਲ ਵਿਚ ਪਿਆਰ ਮੁਹੱਬਤ ਦੇ ਉਲੰਭੇ ਬਲਦੇ ਅਤੇ ਉਹ ਮਨ ਹੀ ਮਨ ਸੋਚਦਾ। ਸੋਨਾ ਕਿਤੇ ਤਾਂ ਘੁੰਡ ਵਿਚੋਂ ਮੂੰਹ ਬਾਹਰ ਕੱਢ ਮੇਰੇ ਨਾਲ ਅੱਖ ਮਿਲਾਵੇ ਤਾਂ ਮੈਂ ਸੋਨੇ ਦੀ ਡਲੀ ਨੂੰ ਅੱਖਾਂ ਦੀ ਕੁਠਾਲੀ ਵਿਚ ਪਾ, ਬਿਰਹਾ ਦੀ ਅੱਗ ਬਾਲ, ਦਿਲ ਦੇ ਪਿਆਰ ਦਾ ਸੇਕ ਦੇ ਪੰਘਾਰ ਕੇ ਚੱਲਣਹਾਰ ਬਣਾ ਦਿਆਂ ਜਿਹਨੂੰ ਦੁਨੀਆਂ ਵੇਖੇ।"

ਪਰ ਅਜੇ ਤਾਂ ਉਸਨੂੰ ਇਹ ਜਾਨਣ ਦੀ ਖਾਹਿਸ਼ ਸੀ ਕਿ ਇਹ ਬਾਂਡੇ ਦੀ ਕੀ ਲਗਦੀ ਏ ਅਤੇ ਰੂਪ ਕਿਹੋ ਜਿਹਾ ਏ। ਅਜੇ ਤਾਂ ਉਹਦੀ ਬਾਹਰੀ ਅੰਗਾਂ ਤੋਂ ਅਤੇ ਤੋਰ ਤੋਂ ਹੀ ਪਿਆਰ ਖਿੱਚ ਬਣੀ ਹੋਈ ਸੀ। ਪਰਦੇ ਵਿੱਚ ਕੀ ਏ? ਉਹਨੂੰ ਕੋਈ ਪਤਾ ਨਹੀਂ ਸੀ। ਅਜੇ ਤਾਂ ਉਸ ਉਹਦੀ ਅਵਾਜ ਵੀ ਨਹੀਂ ਸੀ ਸੁਣੀ। ਬੁਲਬੁਲ ਜਾਂ ਡੂੰਮਣੀ? ਕਿੱਥੋਂ ਤੇ ਕਿਵੇਂ ਪਤਾ ਲੱਗੇ? ਕਿਹਨੂੰ ਪੁੱਛਾਂ? ਪਿੰਡ ਵਿੱਚ ਉਹਦੇ ਪੰਜ ਸੱਤ ਬੰਦੇ ਬੋਲ ਚਾਲ ਵਾਲੇ ਸਨ। ਜੇ ਉਹਨਾਂ ਵਿਚੋਂ ਕਿਸੇ ਨੂੰ ਪੁੱਛਾਂ ਤਾਂ ਹੋਰ ਈ ਨਾ ਪੰਗਾ ਖੜਾ ਹੋ ਜਾਏ। ਉਹਨੂੰ ਖਿਆਲ ਆਇਆ ਬਾਂਡੇ ਦੀ ਨਿੱਕੀ ਕੁੜੀ ਦਾ। ਪਰ ਉਹਨੂੰ ਤਾਂ ਉਸ ਦੀ ਬੁਲਾਇਆ ਕੁਆਇਆ ਨਹੀਂ ਸੀ।

ਫਿਰ ਉਹ ਦਿਨ ਆ ਗਿਆ ਜਿਸ ਦਿਨ ਉਸ ਗੋਰਖ ਧੰਦਾ ਮੁਲਝਾ ਲਿਆ। ਦੁਪਹਿਰ ਦਾ ਵੇਲਾ ਸੀ। ਲਾਜੋ ਅਤੇ ਸੋਨਾ ਖੂਹ ਤੋਂ ਤਿੰਨ ਪੈਲੀਆਂ ਹਟਵੀਆਂ ਗੁਡਾਈ ਕਰ ਰਹੀਆਂ ਸਨ ਅਤੇ ਬੰਤਾਂ ਦੇ ਖੇਤ ਹੋਰ ਹਟਵਾਂ ਕਹੀ ਫੜ ਵੱਟ ਛਾਂਗ ਰਿਹਾ ਸੀ ਕਿ ਜੋ ਖੂਹ ਤੋਂ ਪਾਣੀ ਲੈਣ ਆ ਗਈ। ਕੁੜੀ ਨੇ ਮੱਘੀ ਨਸਾਰ ਵਿੱਚ ਰੱਖ ਗਾਧੀ ਨੂੰ ਧੱਕਾ ਲਾਇਆ, ਦੋ ਅੰਡੇ ਲਾਏ ਪਰ ਟਿੰਡ ਕੋਈ ਨਾ

83