ਇਹ ਸਫ਼ਾ ਪ੍ਰਮਾਣਿਤ ਹੈ

ਤੁਸਾਂ ਮੁੰਡਾ ਵੇਖਣ ਤੋਂ ਇਨਕਾਰ ਕੀਤਾ ਤੇ ਚਿੱਠੀ ਵਿਚ 'ਅਸਾਂ ਤਾਂ ਸ਼ਾਹ ਜੀ ਤੁਹਾਡੇ ਮੂੰਹ ਨੂੰ ਸਾਕ ਕਰਨਾ ਏ ਫਿਰ ਮੁੰਡਾ ਕੋਈ ਹੋਵੇ। ਮੇਰਾ ਮੂੰਹ ਸਲਾਮਤ ਏ। ਅਵਤਾਰ ਨੂੰ ਮੈਂ ਪੁੱਤਰ ਬਣਾ ਕੇ ਵਿਆਹਿਆ ਏ ਅਤੇ ਤੇਰੀ ਧੀ ਮੇਰੀ ਨੂੰਹ ਏ।"

ਵਸਾਵਾ ਰਾਮ ਜਦੋਂ ਲਾਜਵਾਬ ਹੋ ਕੇ ਮੁੜਨ ਲੱਗਾ ਤਾਂ ਬੇਲੀ ਰਾਮ ਨੇ ਆ ਕੇ ਬਾਹੋਂ ਫੜ ਲਿਆ ਤੇ ਹਸਦੇ ਨੇ ਕਿਹਾ, "ਆਓ ਸ਼ਾਹ ਜੀ, ਬੈਠੋ।" ਤੇ ਨੂੰ ਕਿਹਾ, "ਜਮਨਾ ਦਾਸ, ਲਿਆ ਮੰਜਾ, ਸਾਡੇ ਸੰਬੰਧੀ ਆਏ ਨੇ।"

ਪਰ ਵਸਾਵੇ ਨੂੰ ਨਦਾਮਤ ਹੋਈ ਜਦ ਮੰਜੀ ਉਤੇ ਬੈਠਾ ਤਾਂ ਧੀ ਜਵਾਈ ਆ ਪੈਰੀਂ ਹੱਥ ਲਾਏ, "ਪਿਤਾ ਜੀ, ਅਸ਼ੀਰਵਾਦ ਦਿਓ।"

ਵਸਾਵਾ ਮੱਲ ਦੀਆ ਅੱਖਾਂ ਸਿੰਮ ਆਈਆਂ ਸਨ। ਪਤਾ ਨਹੀਂ ਹੈ ਮਮਤਾ ਜਾਗੀ ਸੀ, ਦਿਲ ਪੰਘਰਿਆਂ ਸੀ ਜਾਂ ਬੇਬਸੀ ਮਜ਼ਬਰੀ ਸੀ, ਨਦਾਮਤ ਜਾ ਸੀ, ਪਰ ਉਸ ਦੋਹਾਂ ਬਾਹਵਾਂ ਵਿਚ ਵਲਕੇ ਧੀ ਜਵਾਈ ਨੂੰ ਛਾਤੀ ਨਾ ਲਿਆ।

208