ਇਹ ਸਫ਼ਾ ਪ੍ਰਮਾਣਿਤ ਹੈ

ਬੰਨੇ।

ਜੰਨਤੇ ਅਤੇ ਰੈਹਮੀ ਵੱਡੀਆਂ ਵੱਡੀਆਂ ਚੰਗੇਰਾਂ ਲੈ ਕੇ ਆ ਗਈਆਂ ਅਤੇ ਚਾਦਰ ਦੀ ਪੰਡ ਵਿਚੋਂ ਪਤਾਸੇ ਚੰਗੇਰਾਂ ਵਿਚ ਪਾ ਲਏ।

ਰੱਖੀ ਨੇ ਫਿਰ ਕਿਹਾ, "ਵੇ ਸ਼ਾਕਰਾ, ਤੂੰ ਤਾਂ ਜਿਵੇਂ ਮਦਾਨ ਮਾਰ ਲਿਆ!" ਏਹੇ ਜੇਹੀ ਰਾਜ ਹੰਸ ਵਰਗੀ ਕੁੜੀ! ਉਹ ਤਾਂ ਕੋਹ ਕਾਫ ਦੀ ਪਰੀ ਏ। ਘਰ ਬੰਨ੍ਹ ਦੇਗੀ। ਏਹੋ ਜੇਹੀ ਸੁਘੜ ਸਾਉ ਤੇ ਸਿਆਣੀ ਕੁੜੀ ਕਿਤੇ ਧਰੀ ਏ। ਦਾਰਾਂ ਸੀ ਵੀ ਤੇਰੇ ਹੀ ਲਾਇਕ।" ਰਖੀ ਕੋਈ ਮੁਗਾਲਤੇ ਨਾਲ ਚਾਪਲੱਸੀ ਨਾਲ ਗੱਲ ਨਹੀਂ ਸੀ ਕਹਿ ਰਹੀ।

ਦਾਰਾਂ ਸੀ ਵੀ ਲੱਖਾਂ ਚੋਂ ਇੱਕ, ਗੋਲ ਗੁਲਾਬੀ ਬੇਦਾਗ ਗਲ੍ਹਾਂ, ਸਾਫ ਸਫਾਫ ਪੂਨਮ ਦੇ ਚੰਦ ਵਰਗਾ ਚਿਹਰਾ, ਪਤਲੇ ਗੁਲਾਬੀ ਹੋਂਠ, ਸੂਤਵਾ ਸੁਰਾਹੀਦਾਰ ਗਰਦਨ, ਲੰਬੇ ਕਾਲੇ ਵਾਲ। ਜਵਾਨੀ ਵੀ ਉਸ ਤੇ ਸੂਕਦੀ ਕਾਂਗ ਵਾਂਗ ਚੜੀ ਸੀ। ਉਹਦੀ ਜਾਂ ਏਹੋ ਜੇਹੀ ਉਭਰੀ ਛਾਤੀ ਵੇਖ ਹੀ ਕਿਸੇ ਸ਼ਾਇਰ ਨੇ ਹੋਵੇ "ਤੇਰੀ ਛਾਤੀ ਤਖਤ ਲਾਹੌਰ ਦਾ।" ਲਾਹੌਰ ਦਾ ਤਖਤ ਜੀਹਨੂੰ ਹਾਸਲ ਲਈ ਹੀ ਕਿੰਨੇ ਗਨੀਮਾਂ, ਜਰਨੈਲਾਂ ਤੇ ਬਾਦਸ਼ਾਹਾਂ ਨੇ ਲੱਖਾਂ ਮਾਸੂਮਾਂ ਦਾ ਖੂਨ ਡੋਲਿਆ ਪਰ ਸ਼ਾਇਰ ਨੇ ਏਹੇ ਜੇਹੀ ਮੁਟਿਆਰ ਦੀ ਉਭਰੀ ਛਾਤੀ ਵੇਖ ਉਸਨੂੰ ਲਾਹਰ ਤਖਤ ਨਾਲ ਤਸ਼ਬੀਹ ਦਿੱਤੀ।

ਦਾਰਾਂ ਜਦ ਮੋਰਾਕੀਨ ਦੀ ਫੁੱਲਦਾਰ ਕੁੜਤੀ ਅਤੇ ਸਾਟਨ ਦਾ ਤੈਹਮਤ ਅਤੇ ਅੰਬਰਸੀ ਦੁਪੱਟਾ ਲੈ ਕੇ ਤੁਰਦੀ ਜਾਂ ਗਲੀ ਵਿਚੋਂ ਲੰਘਦੀ ਤਾਂ ਗੱਭਰੂ ਤੋਂ ਹਾਨਣਾ ਦਿਲ ਫੜਕੇ ਕਹਿੰਦੀਆਂ, "ਲੋਹੜਾ ਨੀ, ਮੈਂ ਮਰ ਜਾਂ! ਜੇ ਰੱਬ ਮੈਨੂ ਬਣਾ ਦੇਂਦਾ!"

ਏਹੋ ਜੇਹੀ ਪੰਜਾਬਣ ਨੂੰ ਵੇਖਕੇ ਹੀ ਕਿਸੇ ਕਵੀ ਨੇ ਕਿਹਾ ਹੋਵੇਗਾ "ਜੁੱਤੀ ਖੱਲ ਦੀ ਮਰੋੜਾ ਨਹੀਓਂ ਝੱਲਦੀ, ਤੋਰ ਪੰਜਾਬਣ ਦੀ।"

ਦਾਰਾਂ ਅੱਲਾ ਰੱਖੇ ਦੀ ਪਲੇਠੀ ਦੀ ਧੀ ਸੀ। ਉਸ ਤੋਂ ਛੁੱਟੀਆਂ ਛੇ ਹੋਰ ਭੈਣਾਂ ਸਨ। ਰੰਗ ਰੂਪ ਵਿਚ ਸਭ ਇੱਕ ਦੂਜੀ ਤੋਂ ਵੱਧ ਸਨ ਪਰ ਵੱਡੀ ਦਾਰਾਂ ਸਭ

192