ਇਹ ਸਫ਼ਾ ਪ੍ਰਮਾਣਿਤ ਹੈ

ਦੋਵੇਂ ਜੀਅ ਲਾਦੇ ਕੋਲ ਆ ਬੈਠੇ ਅਤੇ ਨਿਹਾਲੀ ਨੇ ਕਿਹਾ, 'ਦੇਵੀ ਭੈਣ, ਅਸੀਂ ਹੁਣ ਜਾਈਏ?

ਲਾਦੋ ਨੇ ਪੁਛਿਆ, "ਕਿਥੇ?"

ਨਰੈਣ ਸਿੰਘ ਨੇ ਕਿਹਾ, "ਸੁਰਜੀਤ ਕੁਰੇ, ਏਸ ਜਨਮ ਤੇਰਾ ਦੇਣ ਦੇ ਨਹੀਂ ਸਕਦੇ, ਫਿਰ ਵੀ ਤੁਸੀਂ ਜੋੜ ਜਮਾ ਲਾ ਕੇ ਹਿਸਾਬ ਬਣਾ ਲਉ ਤੇ ਜ਼ਮੀਨ ਆਪਣੇ ਨਾਂ ਬੈ ਕਰ ਲੋ। ਤੇ ਮਕਾਨ ਵੀ ਵਿਚੇ ਲਿਖ ਲੌ।"

ਕੁਝ ਚਿਰ ਲਾ ਚੁੱਪ ਰਹੀ, ਫਿਰ ਬੜੇ ਹੌਸਲੇ ਨਾਲ ਕਿਹਾ, "ਭਾਈਆ, ਘਰ ਦੇ ਕੇ ਤੁਸੀਂ ਕਿਥੇ ਜਾਓਗੇ?"

ਨਰੈਣ ਸਿੰਘ ਜਿਸ ਉਤੇ ਹੁਣ ਕੋਈ ਬੋਝ ਨਹੀਂ ਸੀ ਅਤੇ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰ ਰਿਹਾ ਸੀ, ਉਸ ਜੇਬਾਂ ਚੋਂ ਬਚਦੀ ਰਕਮ ਕਢ ਕੇ ਲਾਦੇ ਦੇ ਅੱਗੇ ਰਖਦਿਆਂ ਕਿਹਾ, "ਸੁਰਜੀਤ ਕੁਰੇ, ਸਾਡਾ ਕੀ ਏ? ਦੋ ਜੀ ਸਿਰ ਲੁਕੌਣ ਨੂੰ। ਕਿਤੇ ਛੰਨ ਛੱਤਰ ਬੰਨ ਲਾਂਗੇ ਤੇ ਦੋ ਢਿੱਡ ਪਾਲਣ ਨੂੰ ਮੇਹਨਤ ਮਜਦੂਰੀ ..."

ਪਰ ਲਾਦੋ ਨੇ ਪੈਸੇ ਮੋੜਦਿਆਂ ਕਿਹਾ, "ਭਾਈਆ, ਇਸ ਘਰ ਵਿੱਚ ਤੁਹਾਡਾ ਢਿੱਡ ਨਹੀਂ ਭਰਦਾ ਜਾਂ ਸਿਰ ਨਹੀਂ ਲੁਕਦਾ?"

ਕੁਝ ਚਿਰ ਚੁੱਪ ਦੋਵੇਂ ਇਕ ਦੂਜੇ ਵਲ ਵੇਖਦੇ ਰਹੇ ਤਾਂ ਲਾਦੋ ਨੇ ਕਿਹਾ, "ਭਾਈਆ, ਏਹਨਾ ਬੱਚਿਆਂ ਨੇ ਪਿਓ ਦਾ ਪਿਆਰ ਨਹੀਂ ਵੇਖਿਆ, ਨਹੀਂ ਮਾਣਿਆ। ਜੇ ਤੁਸੀਂ ਇਹਨਾਂ ਬੱਚਿਆਂ ਦੇ ਸਿਰ ਤੇ ਬਜ਼ੁਰਗੀ ਦਾ ਨਿੱਘਾ ਹੱਥ ਰਖੋ ਇਹ ਤੁਹਾਡੇ ਬੱਚੇ ਨੇ।"

ਅਤੇ ਨਿਹਾਲੀ ਨੇ ਕੈਲੇ ਨੂੰ ਛਾਤੀ ਨਾਲ ਘੁੱਟ ਲਿਆ। ਅਜੇ ਉਹ ਗੱਲਾਂ ਹੀ ਕਰਦੇ ਸਨ ਕਿ ਤੁਲਸੀ ਦਾ ਨੌਕਰ ਅੰਦਰ ਆਇਆ ਤੇ ਹਥਲੇ ਕਾਗਜ਼ ਲਾਦੇ ਨੂੰ ਫੜਾਉਂਦਿਆਂ ਆਖਿਆ, "ਚਾਚੀ ਜੀ, ਲਾਲਾ ਕੇਂਹਦਾ ਕਾਗਜ਼ ਤਾਂ ਮੈਂ ਉਦਣ ਹੀ ਲੈ ਆਂਦੇ ਸਨ, ਪਰ ਮੈਂ ਸੋਚਿਆ, ਵਿਆਹ ਦੇ ਭੀੜ ਭੜੱਕੇ ਤੋਂ ਬਾਅਦ ਹੀ ਦਿਆਂਗਾ।"

ਲਾਦੋ ਨੇ ਕਾਗਜ਼ ਨਰੈਣ ਸਿੰਘ ਨੂੰ ਦਿੰਦਿਆਂ ਆਖਿਆ, "ਲੈ ਭਾਈਆ,

189