ਇਹ ਸਫ਼ਾ ਪ੍ਰਮਾਣਿਤ ਹੈ

ਪਰ ਨਰੈਣ ਦਾ ਕਹਿਣਾ ਸੀ, "ਜੇ ਦੋਵੇਂ ਦੇਣੇ ਪਏ ਤਾਂ ਤੁਲਸੀ ਨੂੰ ਦਿਆਂਗੇ। ਜੇ ਟੱਟ ਭਾੜੇ ਤੇ ਹੀ ਲੈਣਾ ਏਂ ਤਾਂ ਫਿਰ ਕੁੜਮਾਂ ਦਾ ਕਿਉਂ?

"ਤੂੰ ਚਲ ਖਾਂ, ਜਿਹੜੀ ਅੱਗੇ ਹੋਵੇਗੀ ਉਹ ਅੱਗੇ ਸੋਚਾਂਗੇ।

ਇਸ ਤਰ੍ਹਾਂ ਆਸ ਅਤੇ ਬੇ-ਉਮੀਦੀ ਨਾਲ ਘੁਲਦੇ ਉਹ ਦੋਵੇਂ ਲਾਦੋ ਦੇ ਬੂਹੇ ਅੱਗੇ ਪਹੁੰਚ ਗਏ। ਉਹਨਾਂ ਨੂੰ ਇਥੇ ਤਕ ਆਉਂਦਿਆਂ ਨਾ ਕੋਈ ਮਿਲਿਆ ਅਤੇ ਨਾ ਹੀ ਕਿਸੇ ਵੇਖਿਆ। ਹੁਣ ਉਹ 'ਵਾਜ ਮਾਰਨ ਤੇ ਬੂਹਾ ਖੁਲਾਉਣ ਤੋਂ ਜਕ ਰਹੇ ਸਨ। ਦੋਹਾਂ ਦੇ ਦਿਲ ਵਿਚ ਧੁੜਕੂ ਸੀ। ਨਾ ਜਾਣੇ ਅੱਗੇ ਕਿਹੋ ਜਿਹੇ ਸਵਾਲ ਜਵਾਬ ਦਾ ਸਾਹਮਣਾ ਕਰਨਾ ਪਵੇ। ਪਰ ਨਿਹਾਲੀ ਨੇ ਬਿਨਾਂ ਮੂੰਹੋਂ ਬੋਲੇ, ਜੀਅ ਕਰੜਾ ਕਰ, ਬੂਹਾ ਠਕੋਰਿਆ। ਨਰੈਣ ਸਿੰਘ ਨੂੰ ਤਾਂ ਤਰੇਲੀਆਂ ਆ ਰਹੀਆਂ ਸਨ ਅਤੇ ਮਨ ਹੀ ਮਨ ਉਹ ਪਿਛਾਂਹ ਮੁੜ ਜਾਣ ਬਾਰੇ ਸੋਚ ਰਿਹਾ ਸੀ।

ਠਕ-ਠਕ! ਦੋ ਵਾਰੀ ਨਿਹਾਲੀ ਨੇ ਬੂਹੇ ਤੇ ਹੱਥ ਮਾਰਿਆ। ਦੋ ਵਾਰ ਦੀ ਠਕ ਠਕ ਨਿਆਰੇ ਮਹਿਮਾਨ ਦੀ ਹੁੰਦੀ ਏ। ਤਿੰਨ ਚਾਰ ਏਦੋਂ ਵੀ ਵੱਧ ਮਾਣ ਯੋਗ ਪਾਹੁਣੇ ਦੀ ਅਲਾਮਤ ਹੁੰਦੀ ਹੈ। ਪਰ ਉਹ ਤਾਂ ਦੋਵੇਂ ਹੀ ਮਨ ਮਾਰ ਕੇ ਮਿੱਧੇ ਹੋਏ ਲਾਦੋ ਦੇ ਬੂਹੇ ਆਏ ਸਨ।

ਤੀਜੀ ਵਾਰ ਦੀ ਠਕ ਠਕ ਤੇ ਨਿਕੇ ਮੁਖਤਿਆਰੇ ਨੇ ਬੂਹਾ ਖੋਲਿਆ ਤੇ ਬਾਹਰ ਵੇਖ ਅੰਦਰ ਬਰਾਂਡੇ ਵਲ ਭੱਜਿਆ, "ਮਾਤਾ, ਬਾਹਰ ਤਾਈ ਤੇ ਤਾਇਆ ਆਏ ਨੇ।"

ਲਾਦੋ ਹੱਥਲਾ ਕੰਮ ਛੱਡ ਕੇ ਵਿਹੜੇ ਵਿਚ ਤੁਰਦੀ ਤੁਰਦੀ ਬਾਹਰਲੇ ਬੂਹੇ ਕੰਲ ਆ ਗਈ, ਜਿਥੇ ਨਰੈਣ ਤੇ ਨਿਹਾਲੀ ਧੜਕ ਰਹੇ ਦਿਲਾਂ ਨਾਲ ਖਲੋਤੇ ਸੋਚ ਰਹੇ ਸਨ, ਕੀ ਕਹਾਂਗੇ, ਕੀ ਸੁਣਾਂਗੇ, ਗੱਲ ਸੁਣੇਗੀ ਵੀ ਕਿ ਬੂਹਿਓ ਬਾਹਰ ਹੀ ਰੰਗ ਮੋੜ ਦੇਵੇਗੀ:

ਪਰ ਲਾਦੋ ਨੇ ਬੜੀ ਮਿੱਠੀ ਸੁਰ ਵਿਚ ਕਿਹਾ, "ਭੈਣ ਭਾਈਆ, ਬਾਹਰ ਕਿਉਂ ਖਲੋਤੇ ਓ? ਅੰਦਰ ਲੰਘ ਆਓ। ਦੋਵੇਂ ਬਿਨਾਂ ਕੁਝ ਬੋਲੇ ਸਾਹ ਘੁੱਟਾਂ ਲਾਦੋ ਦੇ ਮਗਰ ਮਗਰ ਬਰਾਡੇ ਵਿਚ

179