ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਜਦੋਂ ਤੀਜੀ ਵਾਰੀ ਨਿਹਾਲੀ ਨੇ ਪੁਛਿਆ, "ਛੋਟੀ ਦੇ ਬਾਪੂ, ਜੇ ਚੁੱਪ ਧਾਰੇ ਨਾਲ ਸਰ ਜਾਂਦਾ ਏ ਤਾਂ ਮੈਂ ਵੀ ਚੁੱਪ ਕਰ ਜਾਂ-ਕੋਈ ਬਣੀ ਗੱਲ??

ਨਰੈਣ ਨੇ ਲੰਬਾ ਹੌਕਾ ਭਰਕੇ ਪੀੜਾਂ ਪਰਾਂ ਕੀਤੀਆਂ ਅਤੇ ਥੋੜ੍ਹੀ ਸ਼ਕਤੀ ਸਮਟੇਦਿਆਂ ਕਿਹਾ:

"ਅਜੇ ਤਾਂ ਕੁਝ ਨਹੀਂ ਬਣਿਆਂ, ਨਿਹਾਲ ਕੌਰੇ! ਤੁਲਸੀ ਕੁੜਮਾਂ ਤਾਂ ਦੋਹਾਂ ਖੇਤਾਂ ਨੂੰ ਜੱਫਾ ਮਾਰਦਾ ਏ- ਤੂੰ ਦੱਸ ਹੁਣ ਕਿਵੇਂ ਕਰੀਏ?

ਨਿਹਾਲੀ ਨੇ ਕੋਸਣਾ ਦਿੱਤਾ, "ਏਹੋ ਗੱਲ ਚੰਦਰਾ ਪੈਹਲਾਂ ਦੱਸਦਾ, ਪੌੜੀ ਚਾਹੜ ਕੇ ਡੰਡਾ ਖਿੱਚਦਾ ਏ, ਔਂਤਰਾ। ਦੋਵੇਂ ਖੇਤ ਦੇ ਕੇ ਅਸੀਂ ਕੀ ਕਰਾਂਗੇ? ਖੇਤ ਬੰਨੇ ਤੋਂ ਬਿਨਾਂ ਤਾਂ ਬਾਹਰ ਅੰਦਰ ਵੀ ਨਹੀਂ ਜਾਇਆ ਜਾਂਦਾ।

ਨਰੈਣ ਵੀ ਤਾਂ ਇਹੋ ਸੋਚ ਰਿਹਾ ਸੀ, ਪਰ ਵਿਆਹ ਵਿਚ ਤਾਂ ਸਾਰੇ ਪੰਜ ਦਿਨ ਰਹਿ ਗਏ ਸਨ। ਦੋਹਾਂ ਜੀਆਂ ਨੂੰ ਸੁੰਨ ਚੜ੍ਹ ਰਿਹਾ ਸੀ। ਬੇੜੀ ਮੰਝਧਾਰ ਵਿਚ ਸੀ ਤੇ ਉਹ ਵੀ ਛੇਕੋ ਛੇਕ, ਚੱਪੂ ਟੁੱਟੇ ਹੋਏ ਅਤੇ ਕੰਢਾ ਕਿਤੇ ਦਿਸਦਾ ਨਹੀਂ ਸੀ।

"ਹਿੰਮਤ ਨਾ ਹਾਰ ਕਿਸੇ ਹੋਰ ਨਾਲ ਗੱਲ ਕਰ ਵੇਖ।" ਨਿਹਾਲੀ ਨੇ ਹੌਸਲਾ ਦਿੱਤਾ।

ਨਰੈਣ ਨੇ ਹੌਕਾ ਭਰਦੇ ਨੇ ਕਿਹਾ, "ਨਿਹਾਲ ਕੌਰੇ, ਕੋਈ ਪੰਜਾਂ ਦਸਾਂ ਦੀ ਗੱਲ ਥੇਹੜੀ ਏ। ਆਖਰ ਸੈਂਕੜਾਂ ਹਜ਼ਾਰੀਂ ਸਰਨਾ ਏਂ। ਫਿਰ ਸਾਰੇ ਸੈਂਹਦੇ ਬੰਦੇ ਮੈਂ ਪੁੱਛ ਵੇਖੇ ਨੇ। ਕੋਈ ਨੀ ਹਾਂ ਕਰਦਾ। ਸਭ ਦੇ ਵਾਜੇ ਵੱਜੇ ਹੋਏ ਨੇ।"

"ਅਮਰੋ ਦੇ ਬਾਪੂ, ਮੇਰੀ ਮੰਨ ਤਾਂ ਇੱਕ ਵਾਰ ਲਾਦੋ ਨੂੰ ਪੁੱਛ ਵੇਖ, ਖੌਰੇ ਮੰਨ ਈ ਜਾਏ, ਹਿੱਸੇ ਠੇਕੇ ਵੀ ਤਾਂ ਲੈ ਕੇ ਬੀਜਦੀ ਏ।" ਨਿਹਾਲੀ ਨੇ ਸੁਝਾਅ ਦਿਤਾ।

ਪਰ ਲਾਦੋ ਦਾ ਨਾਂ ਸੁਣ ਕੇ ਨਰੈਣ ਦਾ ਮੂੰਹ ਬਕਬਕਾ ਜਿਹਾ ਹੋ ਗਿਆ।

"ਨਿਹਾਲ ਕੁਰੇ, ਨੱਕ ਨਮੂਜ ਵੀ ਤਾਂ ਕੋਈ ਚੀਜ਼ ਹੁੰਦੀ ਏ, ਨਾਲੇ ਤੂੰ ਦੱਸ, ਉਸ ਵਲ ਜਾਵਾਂ ਤੇ ਪੁਛਾਂ ਕੇਹੜੇ ਮੂੰਹ ਨਾਲ? ਜਦੋਂ ਦੀ ਆਈ ਏ ਅਸਾਂ ਇਕ ਵੀ

177