ਇਹ ਸਫ਼ਾ ਪ੍ਰਮਾਣਿਤ ਹੈ

ਲਾਦੋ ਅਤੇ ਪੰਜਾਬੀ ਉਹ ਠੇਠ ਬੋਲ ਲੈਂਦੀ ਸੀ — ਹਰ ਇਕ ਦੀਆਂ ਹਮਦਰਦੀਆਂ ਉਹਦੇ ਨਾਲ ਸਨ — ਬਚਨੇ ਮਜ਼ਬੀ ਨੇ ਤਾਂ ਦੁਖ ਵਿਚ ਪੂਰਾ ਪੂਰਾ ਸਾਥ ਦਿੱਤਾ-ਸੁਰੈਣ ਨੇ ਬਚਨੇ ਦੇ ਮੁੰਡਾ ਕੁੜੀ ਵਿਆਹੁਣ ਵਿਚ ਅਤੇ ਹੋਰ ਲੈਣ ਦੇਣ ਵਿਚ ਉਹਦੀ ਪੂਰੀ ਪੂਰੀ ਮਦਦ ਕੀਤੀ ਸੀ ਤਾਂ ਹੀ ਬਚਨੇ ਦਾ ਪੂਰਾ ਟੱਬਰ ਲਾਦੋ ਦੇ ਖੇਤੀਂ ਕੰਮ ਵਿਚ ਜੁਟ ਗਿਆ ਅਤੇ ਕਿਸੇ ਕੰਮ ਵਿਚ ਭੇਰਾ ਖਤ ਨਾ ਪੈਣ ਦਿਤੀ।

ਸੁਰੈਣ ਦੀ ਪੈਨਸ਼ਨ ਵੀ ਸਿਧੀ ਲਾਦੇ ਨੂੰ ਮਿਲਣ ਲੱਗ ਪਈ ਸੀ। ਲਾਦੇ ਆਪਣੇ ਦਰਿੜ ਇਰਾਦੇ, ਮਿਲਵਰਤਣ ਅਤੇ ਮਿੱਠੇ ਸੁਭਾਅ ਨਾਲ ਸਾਰੇ ਪਿੰਡ ਵਿਚ ਸਤਿਕਾਰੀ ਜਾਂਦੀ ਸੀ। ਕਿਸੇ ਘਰ ਵਿਚ ਵਿਆਹ, ਮੰਗਣਾ,, ਕੁੜਮਾਈ, ਸ਼ਗਨ ਛੁਹਾਰਾ, ਪੂਜਾ ਪਾਠ ਜਾਂ ਕੋਈ ਹੋਰ ਖੁਸ਼ੀ ਹੁੰਦੀ ਤਾਂ ਸਿਰੀ ਗਣੇਸ਼ ਲਾਦੋ ਦੇ ਹੱਥੋਂ ਜਾਂ ਲਾਦੋ ਦੇ ਆਉਣ ਤੇ ਹੀ ਹੁੰਦਾ। ਕਈਆਂ ਦੇ ਥਿੜਕੇ ਬੁੜੇ ਕੰਮ ਵੀ ਉਹ ਹੌਸਲੇ ਨਾਲ ਖੜੇ ਪੈਰ ਹੀ ਨੇਪਰੇ ਚਾੜ ਦਿੰਦੀ। ਜਿਹਦੀ ਕਿਤੋਂ ਗਰਜ਼ ਪੂਰੀ ਨਾ ਹੁੰਦੀ ਉਹ ਲਾਦੇ ਦੇ ਬੂਹੇ ਜਾ ਖਲੋਂਦਾ ਅਤੇ ਕਦੀ ਨਿਰਾਸ਼ ਨਾ ਮੁੜਦਾ ਅਤੇ ਉਹ ਅਹਿਸਾਨ ਕਰਕੇ ਵੀ ਕਦੀ ਅਹਿਸਾਨ ਨਾ ਜਤਾਉਂਦੀ ਅਤੇ ਨਾ ਹੀ ਆਪਣੀ ਵਡਿਆਈ ਸੁਣਦੀ।

ਲਾਦੋ ਦੇ ਮੁੰਡੇ ਹੁਣ ਬਾਰਵੇਂ ਤੇਰਵੇਂ ਚੌਧਵੇਂ ਸਾਲ ਵਿਚ ਸਨ। ਮਾਂ ਵਾਂਗ ਹੀ ਮਿਠੇ ਅਤੇ ਕੰਮ ਦੇ ਲਾਗੂ। ਜੈਲਾ ਅਤੇ ਕੈਲਾ ਚੰਗੇ ਅਣਥੱਕ ਹਾਲੀ ਤੇ ਮੁਖਤਿਆਰਾ ਪਾਲੀ, ਮੱਝਾਂ ਦਾ ਵਾਗੀ। ਘਰ ਵਿਚ ਕਿਸੇ ਚੀਜ ਦੀ ਥੁੜ ਨਹੀਂ ਸੀ। ਦੁੱਧ, ਘਿਓ, ਗੁੜ, ਮਿੱਠਾ, ਦਾਲ, ਦਾਣਾ, ਅਮਣ ਮਤਾ ਸੀ। ਕਿਸੇ ਪਾਸਿਉਂ ਕੋਈ ਘਾਟ ਨਹੀਂ ਸੀ।

ਕੁੜਿਆ ਬੁਝਿਆ ਨਰੈਣਾ ਅਜੇ ਵੀ ਮੁੰਡਿਆਂ ਨੂੰ ਦੋਗਲੀ ਜਾਂ ਕੁਦੇਸਣ ਦੀ ਔਲਾਦ ਕਹਿੰਦਾ ਸੀ। ਨਰੈਣ ਦੀਆਂ ਦੋਵੇਂ ਧੀਆਂ ਅਮਰ ਅਤੇ ਛੋਟੀ ਹੁਣ ਮੁਟਿਆਰਾਂ ਸਨ ਅਤੇ ਦੋਵੇਂ ਹੀ ਇੱਕ ਪਿੰਡ ਅੱਡੋ ਅੱਡ ਘਰਾਂ ਵਿਚ ਮੰਗੀਆਂ ਹੋਈਆਂ ਸਨ, ਪਰ ਵਿਆਹ ਦਾ ਅਜੇ ਕੋਈ ਪ੍ਰਬੰਧ ਨਹੀਂ ਸੀ।

ਇਕ ਦਿਨ ਤੁਲਸੀ ਮੱਲ ਨੇ ਤੁਰੇ ਜਾਂਦੇ ਨਰੈਣ ਨੂੰ ਰੋਕ ਲਿਆ, 'ਚੌਧਰੀ

173