ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਪਿੱਠ ਪਲੋਸੀ। ਬਲਦਾਂ ਪਿਸ਼ਾਬ ਕਰ ਲਿਆ। ਉਹ ਪਿਛਲੇ ਪਾਸੇ ਤੋਂ ਅਡੋਲ ਗਾਧੀ ਉਤੇ ਬੈਠ ਗਿਆ ਅਤੇ ਬਲਦਾਂ ਨੂੰ ਟਚਕਾਰੀ ਮਾਰ ਤੋਰ ਦਿੱਤਾ, "ਚਲੋ ਜਿਉਣ ਜੋਗਿਓ, ਤੁਹਾਡੇ ਸਾਈਂ ਜਿਊਣ! ਤੁਹਾਨੂੰ ਰੱਬ ਦੀਆਂ ਰੱਖਾਂ!"

ਤਿੱਖੇ ਬਲਦ ਹੋਰ ਤਿੱਖੇ ਹੋ ਤੁਰੇ ਅਤੇ ਉਹ ਗਾਧੀ ਉਤੇ ਬੈਠਾ ਬੈਠਾ ਬੀਤੇ ਦੀਆਂ ਕੌੜੀਆਂ ਯਾਦਾਂ ਵਿਚ ਜਾ ਫਸਿਆ। ਕਿੰਨੇ ਦਿਲ ਕੰਬਾਊ ਨਿਰਾਸ਼ਾ ਜਨਕ ਤੇ ਕੌੜੇ ਦਿਨ ਉਸ ਵੇਲੇ ਸਨ ਜਦ ਉਸ ਤੇ ਮੰਦਹਾਲੀ ਅਤੇ ਘੋਰ ਨਿਰਾਸ਼ਾ ਛਾਈ ਹੋਈ ਸੀ। ਸਿਰੋਂ ਟੱਪੀ ਕੰਗਾਲੀ। ਦੂਰ ਦੂਰ ਤਕ ਕੋਈ ਆਸ਼ਾ ਦੀ ਕਿਰਨ ਨਹੀਂ ਸੀ ਦਿਸਦੀ। ਉਹ ਸਵੇਰ ਦਾ ਘਰੋਂ ਨਿਕਲਿਆ ਚੌਥੇ ਪੈਹਰ ਥੱਕਾ ਟੁੱਟਾ ਚੂਰ ਚੂਰ ਘਰ ਪਰਤਿਆ ਅਤੇ ਧਰੰਗੇ ਮੰਜੇ ਉਤੇ ਆ ਢੇਰੀ ਹੋਇਆ।

ਨਿਹਾਲੀ ਨੇ ਮਾਰੂ ਚਾਹ ਦੀ ਗੜਵੀ ਤੇ ਖਾਲੀ ਗਲਾਸ ਕੋਲ ਰੱਖਦਿਆਂ ਪੁੱਛਿਆ, 'ਅਮਰੋ ਦੇ ਬਾਪੂ, ਕੋਈ ਹੋਇਆ ਹੀਲਾ ਕਿਤੇ? ਵਿਆਹ ਵਿਚ ਤਾਂ ਸਾਰੇ ਸੱਤ ਦਿਨ ਰੈਹ ਗਏ ਨੇ।' ਅਤੇ ਨਾਲ ਹੀ ਉਹ ਦੁਪੱਟੇ ਲੜੋਂ ਖੋਹਲ ਕੋਕਨੇ ਬੇਰ ਜਿੰਨੀ ਅਫੀਮ ਉਸ ਨੂੰ ਫੜਾਈ।

ਪਰ ਉਦਾਸੀ ਅਤੇ ਨਸ਼ਿਉਂ ਟੁੱਟੇ ਨਰੈਣ ਦੇ ਕੰਨਾਂ ਵਿਚ ਤਾਂ ਅਜੇ ਵੀ ਤੁਲਸੀ ਬਾਣੀਏ ਦੇ ਕੁਰੱਖਤ ਅਤੇ ਰੁੱਖੇ ਬੋਲ ਗੂੰਜ ਰਹੇ ਸਨ। ਉਸ ਅਫੀਮ ਦੀ ਗੋਲੀ ਮੂੰਹ ਵਿਚ ਪਾ ਕਾਲੀ ਮਾਰੂ ਚਾਹ ਦਾ ਸੜਾਕਾ ਮਾਰਿਆ। ਉਸ ਦੇ ਹੱਡ ਹੱਡ ਖਿੰਡੇ ਹੋਏ ਸਨ ਅਤੇ ਸਰੀਰ ਸਵਾਹ ਦੀ ਢੇਰੀ ਹੋਇਆ ਪਿਆ ਸੀ। ਨਸ਼ਾ ਖਾ, ਚਾਹ ਪੀ ਉਸ ਮੂੰਹ ਉਤੇ ਹੱਥ ਫੇਰਿਆ, ਕੁਝ ਸੁਰਤ ਸੰਭਲੀ, ਕੁਝ ਹੱਡ ਜੁੜੇ। ਜੇਬ ਵਿੱਚ ਤੂਫਾਨ ਮੇਲ ਨਸਵਾਰ ਦੀ ਡੱਬੀ ਕੱਢੀ, ਚੁਟਕੀ ਭਰ ਨਾਸਾਂ ਨੂੰ ਲਾਈ ਅਤੇ ਸੜਾਕਾ ਮਾਰਿਆ। ਅੱਖਾਂ ਚੋਂ ਪਾਣੀ ਸਿੰਮਿਆ ਅਤੇ ਮੱਧਮ ਜਿਹੇ ਨਸ਼ੇ ਦੇ ਡੋਰੇ ਬੱਝੇ।

ਖਾਲੀ ਭਾਂਡੇ ਚੁਕਦੀ ਨਿਹਾਲੀ ਨੇ ਫਿਰ ਪੁਛਿਆ, "ਬੋਲਦਾ ਨਹੀਂ ਅਮਰੋ ਦੇ ਬਾਪੂ, ਮੈਂ ਪੁੱਛਦੀ ਆਂ, ਜਿਧਰ ਗਿਆ ਸੀ, ਕੋਈ ਪਿਆ ਪਲੇ?"

ਉਸ ਬਡੇਡਰਿਆ ਜੇਹਾ ਬੈਠਾ ਵੇਂਹਦਾ ਰਿਹਾ। ਉਹਦੇ ਦਿਲ ਦਿਮਾਗ ਉਤੇ ਏਨਾਂ ਬੋਝ ਸੀ ਕਿ ਉਸ ਬੋਝ ਹੇਠੋਂ ਉਹਨੂੰ ਆਪਣੀ ਆਵਾਜ਼ ਕੱਢਣੀ ਔਖੀ ਹੋ

166