ਇਹ ਸਫ਼ਾ ਪ੍ਰਮਾਣਿਤ ਹੈ

ਸਮਝੇਗੀ। ਨਹੀਂ, ਨਹੀਂ, ਇਹ ਨਹੀਂ ਹੋਵੇਗਾ। ਉਸ ਫਿਰ ਅਸਲੀਅਤ ਦੱਬ ਲਈ। ਅਤੇ ਰੋਹ ਵੱਸ ਮੌਤ ਦੇ ਮੂੰਹ ਹੋ ਤੁਰਿਆ।

"ਜੱਜ ਸਾਹਬ ਮੈਂ ਇਕਬਾਲ ਕਰਦਾ ਹਾਂ। ਮੈਂ ਹੀ ਯੂਸਫ ਦਾ ਕਾਤਲ ਹਾਂ।" ਉਹ ਇੰਝ ਸੀ ਜਿਵੇਂ ਜ਼ਿੰਦਗੀ ਤੋਂ ਥੱਕ ਚੁੱਕਾ ਹੋਵੇ।

"ਨਹੀਂ ਨਹੀਂ ਜੱਜ ਸਾਹਿਬ, ਕਾਦਰ ਮੇਰੇ ਬੱਚੇ ਦਾ ਕਾਤਲ ਨਹੀਂ ਹੈ।" ਤਾਲਿਆਂ ਨੇ ਕਿਹਾ, "ਮੈਂ ਮੁੱਕਦਮੇ ਦੀ ਮੁੱਖ ਗਵਾਹ ਤੇ ਯੂਸਫ ਦੀ ਮਾਂ ਹਾਂ।"

ਤਾਲਿਆਂ ਦਾ ਬਿਆਨ ਕਲਮਬੰਦ ਹੋਇਆ ਅਤੇ ਮੁਕੱਦਮਾ ਫੈਸਲੇ ਤੇ ਰੱਖ ਲਿਆ।

ਹਾਕਮ ਮੱਥੇ ਤੇ ਹੱਥ ਮਾਰ ਕੇ ਬਾਹਰ ਆ ਗਿਆ। "ਪੱਟ ਦਿੱਤੀ ਓਂਏ ਜੱਖਣਾ ਮੁਕੱਦਮੇ ਦੀ ਚੰਦਰੀ ਨੇ। ਸਾਰੇ ਕੀਤੇ ਕੱਤਰੇ ਤੇ ਪਾਣੀ ਫੇਰ ਦਿੱਤਾ।"

ਜੇਲ ਵਿਚ ਕਾਦਰ ਤੇ ਨਵੀਂ ਸੋਚ ਹਾਵੀ ਰਹੀ ਕਿ ਤਾਲਿਆਂ ਨੇ ਸੱਚ ਮੁੱਚ ਮੈਨੂੰ ਬੇਦੋਸ਼ਾ ਸਮਝਿਆ ਏ ਜਾਂ ਸੀ ਸਮਝਦਿਆਂ ਮਾਫ ਕਰਕੇ ਅਹਿਸਾਨ ਮਾਰਿਆ ਏ। ਤਾਲਿਆਂ ਦੀ ਨਜ਼ਰ ਵਿਚ ਦੋਸ਼ੀ ਰਹਿ ਕੇ ਜਿਉਣ ਨਾਲੋਂ ਉਹ ਦੋਸ਼ੀ ਰਹਿ ਕੇ ਮਰਨਾ ਚੰਗਾ ਸਮਝਦਾ ਸੀ।

ਅਗਲੇ ਦਿਨ ਜਦ ਉਹ ਬਰੀ ਹੋਇਆ ਤਾਂ ਅੱਧਾ ਪਿੰਡ ਉਸਦੇ ਸੁਆਗਤ ਲਈ ਅਪੜਿਆ ਹੋਇਆ ਸੀ। ਤਕੜੇ ਜਲੂਸ ਦੀ ਸ਼ਕਲ ਵਿੱਚ ਲੋਕ ਉਹਨੂੰ ਪਿੰਡ ਲੈ ਕੇ ਆਏ। ਜਦੋਂ ਉਹ ਪਿੰਡ ਦੀ ਗਲੀ ਵਿਚੋਂ ਲੰਘ ਰਹੇ ਸਨ ਬੱਚੇ, ਬੁੱਢੇ, ਸੁਆਣੀਆਂ ਕੇ ਠਿਆਂ ਤੇ ਬੂਹਿਆਂ ਅੱਗੇ ਖਲੋ-ਖਲੋ ਵਧਾਈਆਂ ਦੇ ਰਹੇ ਸਨ। ਅਤੇ ਹੁਸੈਨ ਬੀਬੀ ਤੋਂ ਮੁਬਾਰਕਾਂ ਸਾਂਭੀਆਂ ਨਹੀਂ ਸਨ ਜਾ ਰਹੀਆਂ।

ਕਾਦਰ ਸਾਦਕ ਦੇ ਬੂਹੇ ਤੋਂ ਕੁਝ ਪਿਛਾਂਹ ਸੀ ਤਾਂ ਉਸਦੀ ਨਜ਼ਰ ਬੂਹੇ ਅੱਗੇ ਖਲੋਤੀ ਤਾਲਿਆਂ ਉਤੇ ਗਈ ਜਿਸ ਕੋਲ ਛੋਟਾ ਮੁੰਡਾ ਰਫੀਕ ਖੜਾ ਸੀ। ਇਕ ਚੀਸ ਤੇ ਦਰਦ ਦੀ ਵੇਗਮਈ ਲਹਿਰ ਉਠੀ ਉਹਦੇ ਦਿਲ ਵਿਚ। ਤਾਲਿਆਂ ਨੇ ਮੈਨੂੰ ਦੋਸ਼ਮੁਕਤ ਕੀਤਾ ਏ ਜਾਂ ਦੋਸ਼ ਰਹਿਤ। ਅਹਿਸਾਨ ਕੀਤਾ ਹੁੰਦਾ ਤਾਂ ਬੂਹੇ ਅੱਗੇ ਨਹੀਂ ਸੀ ਖੜਨਾ। ਉਸਦੇ ਦਿਲ ਨੇ ਉਬਾਲ ਖਾਧਾ। ਰਫੀਕ ਨੂੰ ਚੁੱਕ ਕੇ ਛਾਤੀ ਨਾਲ

161