ਇਹ ਸਫ਼ਾ ਪ੍ਰਮਾਣਿਤ ਹੈ

ਮੁੱਢ ਹੀ ਬੈਠੇ ਰਹਿੰਦੇ ਅਤੇ ਮਾਰੀਆਂ ਹੀ ਖੁਹ ਖੇਤ ਜਾਂਦੇ। ਅਤੇ ਖੇਤੀ ਦਿਨੋ ਦਿਨ ਕਮਜ਼ੋਰ ਹੋਣ ਲੱਗੀ।

ਜੇ ਕਦੇ ਬਸ਼ੀਰਾਂ ਆਖ ਦਿੰਦੀ, “ਵੇ ਸ਼ਦੀਕ ਹੁਣ ਖੇਤ ਬੰਨੇ ਦਾ ਵੀ ਕੁੱਝ ਖਿਆਲ ਕਰੋ” ਤਾਂ ਕਾਦਰੀ ਬੁੜ-ਬੁੜ ਕਰਦੀ। ਕੰਢੇ ਲੂਹਣ ਲੱਗ ਪੈਂਦੀ। ਉਂਝ ਵੀ ਜੇਕੋਈ ਗੱਲ ਨਾ ਹੋਵੇ ਤਾਂ ਉਹ ਲੜਨ ਲਈ ਕੋਈ ਨਾ ਕੋਈ ਰਾਹ ਬਣਾ ਲੈਂਦੀ ਅਤੇ ਬਾਤ ਦਾ ਬਤੰਗੜ ਖੜਾ ਕਰ ਲੈਂਦੀ। ਬਣੇ ਘਰ ਵਿੱਚ ਕੋਈ ਵਿਘਨ ਨਾ ਪੈ ਜਾਵੇ ਇਸ ਲਈ ਬਸ਼ੀਰਾਂ ਕਿਸੇ ਗੱਲ ਦਾ ਉਤਾਹ ਨਾ ਕਰਦੀ ਤੇ ਦਰ ਗੁਜਰ ਕਰੀ ਜਾਂਦੀ। ਮਿੱਠੇ ਸੁਭਾਅ ਮੁਤਾਬਕ ਉਹ ਕਈ ਵਾਰੀ ਕਾਦਰੀ ਦੀ ਕੌੜੀ ਗੱਲ ਨੂੰ ਵੀ ਮਿੱਠੀ ਕਰਨ ਦੀ ਕੋਸ਼ਿਸ਼ ਕਰਦੀ।

ਪਰ ਤੂੰਮੇ ਅਮ੍ਰਿਤ ਸਿੰਚ, ਕੁੜਿਤ ਨਾ ਜਾਇ।

ਆਖਰ ਤੰਮਾਂ ਤਾਂ ਹੁੰਮਾਂ ਹੀ ਹੁੰਦਾ ਹੈ। ਖੰਡ ਪਾਇਆਂ ਉਹਦੀ ਕੌੜ ਨਹੀਂ ਜਾਂਦੀ। ਫਿਰ ਇੱਕ ਦਿਨ ਕਾਦਰੀ ਦੇ ਕੌੜੇ ਕੁਰੱਖਤ ਬੋਲ ਉਮਰੇ ਦੇ ਕੰਨੀ ਪੈ ਗਏ। ਉਸ · ਦੂਲੇ ਅਤੇ ਸ਼ਦੀਕ ਦੋਹਾਂ ਨੂੰ ਬੁਲਾ ਖੇਤ ਦੀ ਵੱਟ ਤੇ ਬਿਠਾ ਲਿਆ: “ਵੇਖੋ ਵੀਰੋ, ਘਰ ਤੁਹਾਡਾ, ਬਾਹਰ ਤੁਹਾਡਾ, ਸਾਡਾ ਦੋਹਾਂ ਜੀਆਂ ਦਾ ਕੀ ਏ। ਅੱਜ ਅੱਖਾਂ ਮੀਟੀਆਂ ਕੱਲ੍ਹ ਨੂੰ ਦੂਜਾ ਦਿਨ। ਪਰ ਤੁਸੀ ਜਰਾ ਕਾਦਰੀ ਨੂੰ ਸਮਝਾਉ। ਜਿੱਨਾ ਹੁੰਦਾ ਏ, ਜਿੱਨਾ ਦਿਲ ਮੰਨੇ ਕਰੇ ਪਰ ਘਰ ਵਿੱਚ ਕਲੇਸ਼ ਨਾ ਪਾਵੇ। ਕਲੇਸ਼ ਵਾਲੇ ਘਰ 'ਚੋਂ ਬਰਕਤ ਉਡ ਜਾਂਦੀ ਏ। ਨਾਲੇ ਬਸ਼ੀਰਾਂ ਤੁਹਾਡੀ ਮਾਂ ਵਰਗੀ ਏ।”

ਦੁਲੇ ਨੇ ਹੱਥ ਵਿੱਚ ਫੜੇ ਡੱਕੇ ਨਾਲ ਲਕੀਰ ਖਿੱਚੀ ਤੇ ਡੱਕਾ ਤੋੜਿਆ ਅਤੇ ਅੰਨਾ ਸੋਟਾ ਗੱਲ ਵਾਹੀ ਤੇ ਕਿਹਾ, “ਵੇਖ ਭਾ, ਭਾਬੀ ਸਾਨੂੰ ਵੀ ਨਿੱਤ ਟੋਕਾ ਟਾਕੀ ਕਰਦੀ ਰਹਿੰਦੀ ਏਂ। ਅਸੀਂ ਕਿਹੜਾ ਕੰਮ ਨਹੀਂ ਕਰਦੇ। ਗੱਲ ਸਿੱਧੀ ਏ। ਭਾਬੀ ਦਾ ਸੁਭਾਅ ਨਹੀਂ ਰਿਹਾ ਠੀਕ। ਨਾਲੇ ਸੌ ਹੱਥ ਰੱਸਾ ਸਿਰੇ ਤੇ ਗੰਢ। ਜੇ ਅਸੀਂ ਘਰ ਵਿੱਚ ਨਹੀਂ ਖੱਪਦੇ ਤਾਂ ਸਾਨੂੰ ਅੱਡ ਕਰ ਦਿਓ।”

ਉਮਰੇ ਦੇ ਮੱਥੇ ਤੇ ਤਰੇਲੀ ਆ ਗਈ। ਉਹਨੂੰ ਕੋਈ ਚਿੱਤ ਚੇਤਾ ਵੀ

16