ਇਹ ਸਫ਼ਾ ਪ੍ਰਮਾਣਿਤ ਹੈ

ਚਾਰ ਚੁਫੇਰੇ ਕਈ ਮੁਜਾਰੇ ਉਸਦੇ ਨਾਲ ਆ ਰਲੇ। ਚਾਰ ਚੁਫੇਰੇ ਹਾ-ਹਾ ਕੁਰਲਾਹਟ ਮਚ ਗਈ।

ਅਤੇ ਜਦ ਯੂਸਫ ਦੀ ਲਾਸ਼ ਵਿਹੜੇ ਵਿਚ ਕਾਦਰ ਨੇ ਲਿਆਂਦੀ ਤਾਂ ਤਾਲਿਆਂ ਦੀ ਤਰਸਯੋਗ ਹਾਲਤ ਉਸ ਤੋਂ ਝੱਲੀ ਨਾ ਗਈ। ਉਹ ਮੂੰਹੋ ਕੁਝ ਬੋਲਣ ਹੀ ਲੱਗਾ ਸੀ ਕਿ ਤਾਲਿਆਂ ਨੇ ਚੀਕ ਕੇ ਕਿਹਾ, "ਖਬਰਦਾਰ ਕਮੀਨਿਆਂ, ਕੁੱਤਿਆ, ਕਾਤਲਾ ਨਿਕਲ ਜਾਹ ਮੇਰੇ ਘਰ ਤੋਂ ਬਾਹਰ, ਖ਼ਬਰਦਾਰ! ਜੇ ਮੂੰਹੋ ਕੁੱਝ ਗੱਲ ਕੱਢੀ ਤਾਂ ਮੈਥੋਂ ਬੁਰਾ ਕੋਈ ਨਹੀਉਂ।" ਅਤੇ ਅਚੇਤ ਹੀ ਉਸਦਾ ਹੱਥ ਸਬਜੀ ਚੀਰਨ ਵਾਲੀ ਛੁਰੀ ਨੂੰ ਪੈ ਗਿਆ। ਪਰ ਉਹ ਕੋਧ ਵਿਚ ਨੀਮ ਬੇਹੋਸ਼ ਜਿਹੀ ਹੋ ਗਈ। ਤਾਲਿਆਂ ਨੂੰ ਲੋਕ ਸੰਭਾਲ ਨਾ ਲੈਂਦੇ ਤਾ ਤਿੱਖੀ ਛੁਰੀ ਗੁੰਮ-ਸੁੰਮ ਕਾਦਰ ਦੇ ਪੇਟੋਂ ਲੰਘ ਜਾਂਦੀ।

ਕਾਦਰ ਤੇ ਦੋਹਰਾ-ਤੀਹਰਾ ਅਸਰ ਪਿਆ ਅਤੇ ਉਹ ਗੁੰਮ ਸੁੰਮ, ਬਿਨਾਂ ਕੁਝ ਬੋਲੇ ਬੂਹੇ ਤੋਂ ਬਾਹਰ ਨਿਕਲ ਗਿਆ। ਉਦੋਂ ਹਾਕਮ ਦੇ ਘਰ ਵਾਲੀ ਤਾਲਿਆਂ ਦੇ ਕੋਲ ਖਲੋਤੀ ਸੀ। ਉਸਦਾ ਬਿਨਾਂ ਪੀੜ ਤੋਂ ਚਿਹਰਾ ਕਈ ਵਾਰ ਉਹਦੀਆਂ ਅੱਖਾਂ ਅੱਗੇ ਘੁੰਮ ਗਿਆ। ਉਹ ਨੀਮ ਬੇਹੋਸ਼ ਜਿਹਾ ਘਰ ਆਇਆ।

ਸਿਰ ਪਟਕਦੀ ਹੁਸੈਨ ਬੀਬੀ ਨੇ ਕਿਹਾ, "ਵੇ ਕਾਦਰਾ, ਇਹ ਕੀ ਹੋਇਆ? ਤੂੰ ਤਾਂ ਇਹੋ ਜਿਹਾ ਨਹੀਂ ਸੀ।"

ਕਾਦਰ ਗੁੰਮ ਸੁੰਮ ਦੋਹਰੀ ਹਰੀ ਸੱਟ ਦਾ ਮਾਰਿਆ ਚੁੱਪ ਬੈਠਾ ਰਿਹਾ। ਤਾਲਿਆਂ ਵਲੋਂ ਕਾਤਲ ਦਾ ਫਤਵਾ ਉਸਨੂੰ ਗੂੰਗਾ ਹੀ ਕਰ ਗਿਆ। ਕੀ ਜੇ ਮੈਂ ਹੁਣ ਕੋਈ ਗੱਲ ਮੂੰਹੋਂ ਕੱਢੀ, ਸਫਾਈ ਦੇਵਾਂ ਤਾਂ ਕੌਣ ਮੰਨੇਗਾ ਮੇਰੇ ਸੱਚ ਨੂੰ।

ਹਾਕੂ ਹੁਰੀ ਤਾਂ ਘੋੜੀਆਂ ਭਜਾ ਥਾਣੇ ਵੀ ਪਹੁੰਚ ਗਏ ਸਨ। ਅਤੇ ਦਿਨ ਛਿਪਦੇ ਨੂੰ ਕਾਦਰ ਹੱਥਕੜੀ ਨਾਲ ਨਰੜਿਆ ਥਾਣੇ ਦੀ ਹਵਾਲਾਤ ਵਿਚ ਸੀ।

ਅਫਸੋਸ! ਸਦ ਅਫਸੋਸ! ਓ ਹੋ, ਕੀ ਸੀ ਤੇ ਕੀ ਹੋ ਗਿਆ? ਕਾਸ਼! ਤਾਲਿਆਂ ਮੈਨੂੰ ਕਾਤਲ ਥਾਪਣ ਤੋ ਪਹਿਲਾ ਕੋਈ ਗੱਲ ਕਹਿ ਲੈਣ ਦਿੰਦੀ।

ਜਗੀਰਦਾਰ ਚੁੱਪ ਸੀ। ਪਿੰਡ ਦੇ ਲੋਕ ਇਹ ਗੱਲ ਕਹਿੰਦੇ ਸਨ ਕਿ ਕਾਦਰ ਨਿਰਦੋਸ਼ ਏ। ਉਹ ਇਹ ਕੰਮ ਨਹੀਂ ਕਰ ਸਕਦਾ। ਉਹ ਤਾਂ ਤਾਲਿਆਂ

157