ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਸ਼ਗਨ ਝੋਲੀ ਪਾਉਦਿਆਂ ਤਾਲਿਆਂ ਨੇ ਕਾਦਰ ਦੇ ਚੂੰਡੀ ਵੱਢੀ। "ਲੈ ਰਾਬਿਆਂ ਤਾਂ ਰੂਪ ਵਿਚ ਮੈਥੋਂ ਵੀ ਦੋ ਕਣ ਵਾਧੂ ਏ। ਪਰ ਘਰ ਨਾ ਭੁੱਲ ਜਾਵੀਂ। ਲੋਕੀ ਕਹਿੰਦੇ ਨੇ ਸਾਲੀ ਅੱਧੀ ਘਰਵਾਲੀ ਅਤੇ ਭਣੂਜਾ ਖਸਮ ਦੂਜਾ।"

ਸਾਰੇ ਪਿੰਡ ਵਿਚ ਪਤਾਸੇ, ਸੱਕਰ ਦੀਆਂ ਚੰਗੇਰਾਂ ਘੁੰਮ ਗਈਆਂ। ਪਰ ਹਾਕੂ ਹੋਰਾਂ ਨੂੰ ਤਾਂ ਸੱਕਰ ਜਹਿਰ ਵਾਂਗ ਲੱਗੀ।

ਉਸ ਦਿਨ ਪਿਛੋਂ ਮੁਨਸ਼ੀ ਕਾਦਰ ਦਾ ਉਸ ਘਰ ਨਾਲ ਹੋਰ ਵੀ ਡੂੰਘਾ ਮੋਹ ਹੋ ਗਿਆ। ਫਿਰ ਵਿਆਹ ਦਾ ਦਿਨ ਮਿਥਣ ਲਈ ਭੱਜੋ-ਨੱਠ ਸ਼ੁਰੂ ਹੋਈ ਕਿ ਸਾਦਕ ਨੂੰ ਸੂਕ ਦਾ ਮੋਹਰਕਾ ਤਾਪ ਚੜ ਗਿਆ। ਕਾਦਰ ਨੇ ਭੱਜੁ ਨੱਠੀ ਵਿਚ ਦਿਨ ਰਾਤ ਇਕ ਕਰ ਦਿੱਤਾ। ਖਰਚਾ ਵੀ ਬਹੁਤ ਕੀਤਾ। ਪਰ ਤਾਪ ਸੀ ਕਿ ਜਾਨ ਲ ਕੇ ਹੀ ਗਿਆ। ਬੰਦਾ ਕੀ-ਕੀ ਬਾਨਣੂ ਬੰਨਦਾ ਏ ਪਰ ਭਾਵੀ ਆਪਣਾ ਹੀ ਚੱਕਰ ਕਾਇਮ ਰੱਖਦੀ ਏ। ਤਾਂ ਹੀ ਤਾਂ ਕਿਸੇ ਸ਼ਾਇਰ ਨੇ ਕਿਹਾ ਹੈ ਕਿ:

ਆਗਾਹ ਅਪਨੀ ਮੌਤ ਸੇ ਕੋਈ ਬਸ਼ਰ ਨਹੀਂ
ਸਾਮਾਨ ਸੋ ਬਰਸ ਕਾ ਕਲ ਕੀ ਖਬਰ ਨਹੀਂ।

ਚੰਗਾ ਭਲਾ ਖੁਸ਼ੀਆਂ ਭਰਿਆ ਘਰ ਸੋਗ ਵੱਸ ਹੋ ਗਿਆ। ਭੋਇੰ-ਭਾਂਡਾ ਤਾਂ ਹੈ ਨਹੀਂ ਸੀ। ਖੇਤੀ ਵਟਾਈ ਤੇ ਕਰਦੇ ਸਨ। ਕਮਾਉਣ ਵਾਲਾ ਮਰ ਗਿਆ। ਪਿੱਛੇ ਨਿੱਕੇ-ਨਿੱਕੇ ਤਿੰਨ ਬਾਲ ਤੇ ਜਵਾਨ ਵਿਧਵਾ ਤਾਲਿਆਂ। ਖੇਤੀ ਕਿਸ ਕਰਨੀ ਸੀ ਬਲਦ, ਵੱਛਾ ਵੇਚ ਦਿੱਤਾ। ਇਕ ਮੱਝ ਲੈ ਲਈ। ਘਰ ਦਾ ਦੁੱਖ ਵੰਡਾਉਣ ਵਿਚ ਕਾਦਰ ਨੇ ਪੂਰਾ-ਪੂਰਾ ਸਾਥ ਦਿੱਤਾ। ਘਰ ਵਿਚ ਕੀ ਚਾਹੀਦਾ ਏ? ਕਿਸਨੂੰ ਕਿਸੇ ਚੀਜ਼ ਦੀ ਲੋੜ ਏ? ਸਭ ਜ਼ਿੰਮੇਵਾਰੀ ਕਾਦਰ ਨੇ ਆਪਣੇ ਸਿਰ ਲੈ ਲਈ। ਮੱਝ ਲਈ ਪੱਠੇ ਯੂਸਫ ਕਾਦਰ ਦੇ ਖੇਤੋਂ ਹੁਸੈਨ ਬੀਬੀ ਨਾਲ ਲੈ ਆਉਂਦਾ ਅਤੇ ਹੁਸੈਨ ਬੀਬੀ ਦੇ ਨਾਲ ਦੋਹਾਂ ਮੱਝਾਂ ਨੂੰ ਖਵਾਂਦਾ ਜੋ ਕਿ ਹੁਣ ਕੱਠੀਆਂ ਹੀ ਚਰ-ਫਿਰ ਆਉਂਦੀਆਂ ਜਿਨ੍ਹਾਂ ਨੂੰ ਯੂਸਫ ਹੀ ਸੜਕ ਬੰਨੇ ਫੇਰ ਲਿਆਉਂਦਾ।

ਹਾਕਮ ਹੋਰਾਂ ਨੂੰ ਤਾਂ ਕੋਈ ਨਾ ਕੋਈ ਮੌਕਾ ਉਂਗਲੀ ਫਸਾਣ ਲਈ ਚਾਹੀਦਾ ਸੀ। ਉਹਨਾਂ ਤਾਲਿਆਂ ਦੇ ਪੇਕੇ ਜਾ ਲੱਤ ਫਸਾਈ। "ਉਏ ਭਲਿਉ ਲੋਕੋ, ਕਾਦਰ

154