ਇਹ ਸਫ਼ਾ ਪ੍ਰਮਾਣਿਤ ਹੈ

ਤੁਹਾਡੇ ਘਰ ਜਾ ਸਕਦਾ ਹਾਂ। ਪਰ ਕਲ ਨੂੰ ਨਹੀ। ਹਾਂ, ਅਗਲੇ ਐਤਵਾਰ।"

ਸਰਦਾਰੀ ਲਾਲ ਦਾ ਥੋੜਾ ਖਿੜਿਆ ਦਿਲ ਮੁਰਝਾ ਗਿਆ। "ਬੇਟਾ, ਕਲ ਨੂੰ ਕਿਉਂ ਨਹੀਂ? ਦੇਖ ਬੇਟਾ, ਮੈਂ ਆਪਣੇ ਦਿਲ ਦੀ ਚਿਰਾਂ ਤੋਂ ਦੱਬੀ ਗਲ ਸਪਸ਼ਟ ਕਰਦਾ ਹਾਂ। ਨਾਹ ਨਾ ਕਰੀਂ। ਮੈਂ ਤੈਨੂੰ ਆਪਣੀ ਸੁੰਦਰ ਸ਼ੁਸ਼ੀਲ ਤੇ ਸਾਉ ਬੇਟੀ ਲਈ ਜੀਵਨ ਸਾਥੀ ਵਜੋਂ ਚੁਣਿਆ ਹੈ ਅਤੇ ਇਹ ਫੈਸਲਾ ਮੈਂ ਪਹਿਲੇ ਹੀ ਦਿਨ ਕਰ ਲਿਆ ਸੀ ਅਤੇ ਇਹ ਗਲ ਮੈਂ ਆਪਣੇ ਅੰਦਰ ਹੀ ਅੰਦਰ ਰੱਖੀ ਤਾਂ ਕਿ ਤੈਨੂੰ ਘਰ ਲਿਜਾ ਕੇ ਸਭ ਨੂੰ ਦੱਸਾਂ। ਸੋ ਬੇਟਾ, ਕਲ ਨੂੰ ਤੂੰ ਘਰ ਚਲ ਤਾਂ ਕੇ ਸਾਰੇ ਘਰ ਵਿਚ ਖੁਸ਼ੀ ਦੀ ਲਹਿਰ ਦੌੜ ਜਾਏ।"

ਮੋਹਨ ਉਤੇ ਜਿਵੇਂ ਬਿਜਲੀ ਗਿਰ ਪਈ ਹੋਵੇ। ਅਸਮਾਨ ਟੁੱਟ ਪਿਆ ਹੋਵੇ। ਸਰਦਾਰੀ ਲਾਲ ਦੀ ਸਫ਼ਕਤ ਥਲੇ ਤਾਂ ਉਹ ਪਹਿਲਾਂ ਹੀ ਦਬਿਆ ਪਿਆ ਸੀ। ਕੁਝ ਨਾ ਬੋਲਦਾ ਸਗੋਂ ਸਿਰ ਨਿਵਾ ਦੇਵਾਂ। ਪਰ ਹੁਣ ਤਾਂ ਪਾਣੀ ਸਿਰੋਂ ਲੰਘ ਗਿਆ ਹੋਇਆ ਸੀ। "ਮਾਨਯੋਗ ਬਾਬਾ, ਤੁਸੀਂ ਮੇਰੇ ਪਿਤਾ ਸਮਾਨ ਹੋ। ਮੈਂ ਤੁਹਾਡੀ ਗੱਲ ਕਦੇ ਨਾ ਮੋੜਦਾ। ਪਰ ਮੈਂ ਕਿਸੇ ਹੋਰ ਦਾ ਬਚਨਬੱਧ ਹੋ ਚੁੱਕਾ ਹਾਂ ਅਤੇ ਕਲ ਐਤਵਾਰ ਨੂੰ ਹੀ ਮੈਂ ਉਸ ਦੇ ਮਾਤਾ ਪਿਤਾ ਦੇ ਸਾਹਮਣੇ ਹੋਣ ਦਾ ਬਚਨ ਦੇ ਆਇਆ ਹਾਂ।"

ਸਰਦਾਰੀ ਲਾਲ ਦਾ ਸਿਰ ਚਕਰਾ ਗਿਆ ਅਤੇ ਮੂੰਹ ਖੁਲ੍ਹੇ ਦਾ ਖੁੱਲ੍ਹਾ ਰਹਿ ਗਿਆ। ਫਿਰ ਉਸ ਢਹਿੰਦੇ ਦਿਲ ਨਾਲ ਕਿਹਾ, "ਮੋਹਨ ਬੇਟਾ?"

"ਹਾਂ, ਹਾਂ, ਪਿਤਾ ਸਰੂਪ, ਮੈਂ ਝੂਠ ਨਹੀਂ ਬੋਲਦਾ।"

ਸਰਦਾਰੀ ਲਾਲ ਨੇ ਹੋਰ ਕੁਝ ਕਹਿਣਾ ਠੀਕ ਨਹੀਂ ਸਮਝਿਆ। ਜਾਂ ਉਹ ਬੁਝ ਚੁੱਕੇ ਦਿਲ 'ਚੋਂ ਕੁਝ ਕਹਿ ਨਾ ਸਕਿਆ। ਉਹ ਪੀੜ ਨੂੰ ਅੰਦਰੇ ਹੀ ਅੰਦਰ ਪੀ ਗਿਆ ਅਤੇ ਕਿਹਾ, "ਠੀਕ ਹੈ ਬੇਟਾ ਮੋਹਨ, ਖੁਸ਼ ਰਹੋ। ਮੈਂ ਅਜੇ ਘਰ ਵਿੱਚ ਗਲ ਨਾ ਕੀਤੀ। ਨਹੀਂ ਮੈਂ ਕਿਸੇ ਪਾਸੇ ਜੋਗਾ ਨਾ ਰਹਿੰਦਾ। ਮੂੰਹ ਦਿਖਾਣਾ ਔਖਾ ਹੋ ਜਾਂਦਾ। ਅੱਛਾ ਬੇਟਾ, ਜਿਵੇਂ ਤੇਰੀ ਮਰਜ਼ੀ, ਜਿਵੇਂ ਤੈਨੂੰ ਚੰਗਾ ਲਗੇ। ਹਾਂ, ਪਰ ਜੇ ਤੈਨੂੰ ਕੋਈ ਅੜਚਨ ਪਵੇ ਜਾਂ ਥੋੜੀ ਨਾਂਹ ਨੁਕਰ ਹੋ ਜਾਵੇ ਤਾਂ ਮੇਰੇ ਘਰ ਦੇ ਬੂਹੇ

136