ਇਹ ਸਫ਼ਾ ਪ੍ਰਮਾਣਿਤ ਹੈ

ਪਰ ਸਰਦਾਰੀ ਲਾਲ ਨੇ ਕਦੀ ਇਸ ਗੱਲ ਦਾ ਗਿਲਾ ਨਾ ਕੀਤਾ ਅਤੇ ਸਗੋਂ ਖਿੜੇ ਮੱਥੇ ਉਡੀਕ ਕਰਦਾ। ਕਈ ਵਾਰ ਉਹ ਘੰਟਾ ਭਰ ਲੇਟ ਸਾਢੇ ਛੇ ਵਜੇ ਵੀ ਆਇਆ। ਕਿਉਂ ਜੋ ਕਈ ਵਾਰ ਓਵਰ ਟੈਮ ਵੀ ਮਿਲ ਜਾਂਦਾ ਅਤੇ ਉਹ ਹੁਣ ਕਈ ਦਿਨਾਂ ਤੋਂ ਲੇਟ ਆ ਰਿਹਾ ਸੀ ਅਤੇ ਸਰਦਾਰੀ ਲਾਲ ਪੁੱਛਣ ਲੱਗ ਪਿਆ, "ਮੋਹਨ ਬੇਟੇ, ਓਵਰ ਟੈਮ?"

"ਜੀ ਨਹੀਂ, ਓਵਰ ਟਾਈਮ ਤਾਂ ਨਹੀਂ ਸੀ।" ਮੋਹਨ ਕੁਝ-ਕੁਝ ਝੂਠ ਬੋਲਦਾ।

"ਫਿਰ ਬੇਟਾ, ਇਹ ਪੱਚੀ ਮਿੰਟ ਲੇਟ ਕਿਥੇ ਹੋ ਜਾਂਦੇ ਓ? ਨਾਲੇ ਬੇਟਾ ਤੂੰ ਕੁਝ ਪਰੇਸ਼ਾਨ ਕੁਝ ਖੋਇਆ-ਖੋਇਆ ਜੇਹਾ ਕਿਉਂ ਰਹਿਨਾ ਏ?"

ਅਤੇ ਉਹ ਕੰਮ ਦਾ ਥਕੇਵਾਂ ਜਾਂ ਹੌਲੀ ਤੁਰਨਾਂ ਜਾਂ ਕੋਈ ਹੋਰ ਬਹਾਨਾ ਬਣਾ ਦੇਂਦਾ। ਮੋਹਨ ਲੇਟ ਕਿਥੇ ਹੁੰਦਾ ਏ ਇਹ ਤਾਂ ਸਰਦਾਰੀ ਲਾਲ ਨਹੀਂ ਸੀ ਜਾਣਦਾ ਪਰ ਮੋਹਨ ਇਕ ਨਵੀਂ ਉਲਝਨ ਵਿਚ ਪੈ ਗਿਆ ਸੀ। ਜਦੋਂ ਉਹ ਕਾਰਖਾਨੇ ਤੋਂ ਨਿਕਲਦਾ ਤਾਂ ਇਕ ਗੋਰੀ, ਚਿੱਟੀ, ਸੁੰਦਰ ਲੜਕੀ ਬਾਂਹ ਦੀ ਬੁੱਕਲ ਵਿਚ ਕਿਤਾਬਾਂ ਕਾਪੀਆਂ ਲਈ ਨੇੜੇ ਦੀ ਇਕ ਪੁਲੀ ਤੇ ਖਲੋਤੀ ਹੁੰਦੀ। ਅਤੇ ਜਦੋਂ ਗੇਟੋਂ ਨਿਕਲ ਵੀਹ ਕਦਮ ਅੱਗੇ ਪੁਲੀ ਦੇ ਨੇੜੇ ਪਹੁੰਚਦਾ ਤਾਂ ਉਹ ਇਕ ਭਰਵੀਂ ਨਜ਼ਰ ਉਸ ਵਲ ਵੇਖਦੀ ਅਤੇ ਮੋਹਨ ਹੋਰ ਹੌਲੀ ਹੋ ਜਾਂਦਾ। ਉਸ ਤੋਂ ਅੱਗੇ ਲੰਘਣ ਤੋਂ ਉਹਨੂੰ ਝਿਜਕ ਜਿਹੀ ਲਗਦੀ। ਚੌਂਕ ਤੱਕ ਉਹ ਇਸ ਤਰ੍ਹਾਂ ਤੁਰੇ ਆਉਂਦੇ। ਚੈੱਕ ਵਿਚੋ ਉਹ ਰਿਕਸ਼ਾ ਲੈਂਦੀ ਅਤੇ ਇਕ ਮੁਸਕਾਂਦੀ ਉਤਸੁਕਤਾ ਭਰੀ ਨਜ਼ਰ ਉਸ ਵੱਲ ਵੇਖਦੀ ਅਤੇ ਰਿਕਸ਼ਾ ਮੁਖਾਲਫ ਸਿਮਤ ਤੁਰ ਪੈਂਦੀ। ਅਤੇ ਜਿੰਨਾ ਚਿਰ ਰਿਕਸ਼ਾ ਅਗਲਾ ਮੋੜ ਮੁੜ ਦਿਸਣੋ ਨਾ ਹਟ ਜਾਂਦੀ ਉਹ ਇਕ ਥਾਂ ਤੇ ਬੱਝਿਆ ਖਲੋਤਾ ਵੀ ਖਦਾ ਰਹਿੰਦਾ। ਅਤੇ ਜਦੋਂ ਰਿਕਸ਼ਾ ਓਝਲ ਹੋ ਜਾਂਦੀ ਉਹ ਦੂਜੇ ਪਾਸੇ ਲਾਰੰਸ ਰੋਡ ਵੱਲ ਤੁਰ ਪੈਂਦਾ ਜਿੱਥੇ ਸਰਦਾਰੀ ਲਾਲ ਉਹਦੀ ਉਡੀਕ ਵਿਚ ਬੈਠਾ ਹੁੰਦਾ।

ਪਹਿਲਾਂ ਪਹਿਲਾਂ ਤਾਂ ਉਹਦਾ ਅਨੁਮਾਨ ਸੀ ਕਿ ਇਸ ਲੜਕੀ ਦਾ ਨਜ਼ਦੀਕੀ ਜਾਂ ਕੋਈ ਰਿਸ਼ਤੇਦਾਰ ਕਾਰਖਾਨੇ ਵਿੱਚ ਕੰਮ ਕਰਦਾ ਹੋਵੇਗਾ ਪਰ ਕਈ

128