ਇਹ ਸਫ਼ਾ ਪ੍ਰਮਾਣਿਤ ਹੈ

ਦੇ ਸਾਹਵੇਂ ਬੈਠ ਗਏ ਤਾਂ ਸਰਦਾਰੀ ਲਾਲ ਨੇ ਪੁਛਿਆ, "ਬੇਟਾ, ਹੋਰ ਘਰ ਵਿਚ ਕੌਣ-ਕੌਣ ਏ?",

"ਜੀ, ਸਭ ਕੁਝ ਏ ਪਰ ਕੁਝ ਵੀ ਨਹੀਂ। ਸਮਝੋ ਮੈਂ ਹੀ ਮੈਂ ਹਾਂ।"

ਸਰਦਾਰੀ ਲਾਲ ਉਹਦੇ ਦਿਲ ਦੀ ਪੀੜ ਸਮਝ ਗਿਆ ਸੀ। ਕੁਝ ਦੇਰ ਦੋਵੇਂ ਚੁਪ ਚਾਪ ਚਾਹ ਦੀਆਂ ਚੁਸਕੀਆਂ ਲੈਂਦੇ ਰਹੇ।

ਉਸ ਫਿਰ ਪੁਛਿਆ, "ਬੇਟਾ ਮੋਹਨ, ਜਿਸ ਦਿਨ ਤੇਰਾ ਐਕਸੀਡੈਂਟ ਹੋਇਆ ਸੀ ਅਤੇ ਤੂੰ ਮੇਰੇ ਘਰ ਵਿਚ ਭਾਂਤ-ਭਾਂਤ ਦਿਆਂ ਲੋਕਾਂ ਵਿਚ ਘਿਰਿਆ ਹੋਇਆ ਸੀ ਉਦੋਂ ਤੂੰ ਆਪਣੇ ਮਨ ਵਿਚ ਕੀ ਸੋਚ ਰਿਹਾ ਸੀ।"

ਮੋਹਨ ਦਾ ਰੰਗ ਕੁਝ ਫਿਕਾ ਪੈ ਗਿਆ। ਹਥੋਂ ਥਿੜਕਦੀ ਪਿਆਲੀ ਉਸ ਟੇਬਲ ਤੇ ਰੱਖੀ। ਕੁਝ ਸੰਭਲ ਗਿਆ ਕਿਉਂਕਿ ਸਰਦਾਰੀ ਲਾਲ ਵਲੋਂ ਬੇਟਾ ਕਹਿਣਾ ਉਸਨੂੰ ਧਰਵਾਸ ਦੇ ਰਿਹਾ ਸੀ। ਉਸਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਸਰਦਾਰੀ ਲਾਲ ਬੇਟਾ ਲਫਜ਼ ਦਿਲ ਦੀਆਂ ਡੂੰਘਾਈਆਂ ਵਿਚੋਂ ਅਦਾ ਕਰ ਰਿਹਾ ਸੀ। ਫਿਰ ਵੀ ਉਸ ਕੰਬਦੇ ਝਿਜਕਦੇ ਕਿਹਾ "ਜੀ, ਮੇਰਾ ਕਸੂਰ ਤਾਂ ਕੋਈ ਵੀ ਨਹੀਂ ਸੀ ਪਰ ਕਸੂਰ ਹੈ ਵੀ ਸੀ, ਰਹੀ ਗਲ ਮੈਂ ਕੀ ਸੋਚ ਰਿਹਾ ਸੀ। ਮੈਂ ਆਪਣੇ ਬਾਰੇ ਕੁਝ ਨਹੀਂ ਸੀ ਸੋਚ ਰਿਹਾ ਕਿ ਮੇਰੇ ਨਾਲ ਕੀ ਬਣੇਗਾ ਕੀ ਨਹੀਂ। ਮੈਂ ਤਾਂ ਸਿਰਫ ਮਨ ਹੀ ਮਨ ਅਰਦਾਸ ਕਰ ਰਿਹਾ ਸੀ ਕਿ ਹੇ ਵਾਹਿਗੁਰੂ! ਇਹਨਾਂ ਦੀ ਕੁੜੀ ਨੂੰ ਠੀਕ ਕਰ"।

ਸਰਦਾਰੀ ਲਾਲ ਨੇ ਫਿਰ ਕਿਹਾ, "ਬੇਟਾ, ਤੈਨੂੰ ਪਤਾ ਲਗਾ ਹੋਵੇਗਾ ਕਿ ਸਾਡੀ ਇਕ ਲੜਕੀ ਹੀ ਏ।"

ਮੋਹਨ ਹੁਣ ਹੌਸਲੇ ਵਿਚ ਸੀ। ਉਸ ਕਿਹਾ, "ਹਾਂ, ਮੈਂ ਲੋਕਾਂ ਦੀਆਂ ਗੱਲਾਂ ਤੋਂ ਹਿਸਾਬ ਲਾ ਲਿਆ ਸੀ। ਮੈਂ ਇਹ ਵੀ ਸੋਚਿਆ ਸੀ ਜੇ ਕੋਈ ਮੰਦਭਾਗੀ ਘਟਨਾ ਹੋ ਗਈ ਤਾਂ ਮੈਂ ਇਹਨਾਂ ਅੱਗੇ ਬੇਨਤੀ ਕਰਾਂਗਾ ਕਿ ਥਾਣੇ ਥਪਾਣੇ ਦੇਣ ਨਾਲੋਂ ਮੈਨੂੰ ਹੀ ਰਖ ਲਵੋ। ਮੈਂ ਤੁਹਾਡੀ ਸੇਵਾ ਕਰਕੇ ਕੁਝ ਗੈਪ ਪੂਰਾ ਕਰਾਂਗਾ। ਅਗੋਂ ਤੁਸੀਂ ਕੀ ਕਰਨਾ ਸੀ ਇਹ ਤੁਹਾਨੂੰ ਪਤਾ ਹੋਵੇ!

ਸਰਦਾਰੀ ਲਾਲ ਨੇ ਬੜੇ ਠਰੰਮੇਂ ਨਾਲ ਕਿਹਾ, "ਬੇਟਾ, ਕੋਈ ਮੰਦੀ ਘਟਨਾ

125