ਇਹ ਸਫ਼ਾ ਪ੍ਰਮਾਣਿਤ ਹੈ

ਸੀ ਅਤੇ ਜੇ ਕੋਈ ਕਸੂਰ ਹੈ ਵੀ ਤਾਂ ਮੈਨੂੰ ਮਾਫ ਕਰ ਅਤੇ ਇਨਾਂ ਦੀ ਲੜਕੀ ਹੋਸ਼ ਵਿਚ ਆਵੇ।"

ਇਕ ਘੰਟੇ ਦੀ ਭੱਜੋ ਨੱਠੀ ਤੋਂ ਮਗਰੋਂ ਲੜਕੀ ਹੋਸ਼ ਵਿਚ ਆਈ। ਲੋਕਾਂ ਵਿਚ ਖਿਚਾ ਦਾ ਮਾਹੌਲ ਖਤਮ ਹੋ ਗਿਆ ਅਤੇ ਖੁਸ਼ੀ ਦੀ ਲਹਿਰ ਦੌੜ ਗਈ। ਲੋਕ ਵਾਹਿਗੁਰੂ ਦਾ ਸ਼ੁਕਰ ਅਦਾ ਕਰਦਿਆਂ ਪਿੰਡ ਗਏ। ਫਿਰ ਲੜਕੀ ਦਾ ਪਿਤਾ ਅੰਦਰੋਂ ਬਾਹਰ ਆਇਆ। ਉਹ ਇਸ ਤੋਂ ਪਹਿਲਾਂ ਅਸਲੋਂ ਕੁਝ ਨਹੀਂ ਸੀ ਬੋਲਿਆ। ਉਸ ਉਹਨੂੰ ਚਾਬੀ ਦਿੰਦਿਆਂ ਆਖਿਆ, "ਜਾ ਕਾਕਾ, ਤੂੰ ਤਾਂ ਸਾਡਾ ਘਰ ਹੀ ਬਰਬਾਦ ਕਰ ਦੇਣਾ ਸੀ।"

ਉਹ ਬਿਨਾਂ ਕੁਝ ਬੋਲੇ ਬਿਨਾਂ ਸਫਾਈ ਦਿੱਤੇ ਨਦਾਮਤ ਨਮੋਸ਼ੀ, ਕੈਦ ਰਿਹਾਈ ਸਭ ਦੇ ਮਿਲਵੇਂ ਜ਼ਜਬੇ ਨਾਲ ਤੁਰਨ ਲੱਗਾ ਤਾਂ ਇਕ ਬੰਦਾ ਜਿਹਦੀ ਛੋਲਿਆਂ ਦੀ ਰੇਹੜੀ ਉਸੇ ਥਾਂ ਸੀ ਜਿੱਥੇ ਉਹ ਬਰੇਕ ਲਾ ਕੇ ਡਿੱਗਿਆ ਸੀ ਉਸ ਨੇ ਕਿਹਾ, "ਸ਼ਾਹ ਜੀ, ਸੱਚ ਪੁਛੋ ਇਸ ਵਿਚਾਰੇ ਦਾ ਕੋਈ ਕਸੂਰ ਨਹੀਂ ਸੀ। ਇਸ ਵਿਚਾਰੇ ਨੇ ਤਾਂ ਏਨੀ ਸਖਤ ਬਰੇਕ ਮਾਰੀ ਕਿ ਪੈਰ ਤੇ ਹੀ ਡਿੱਗਾ। ਲੜਕੀ ਹੀ ਅੰਦਰੋਂ ਤੇਜ਼ੀ ਨਾਲ ਆਈ ਅਤੇ ਨਾਲ ਆ ਟਕਰਾਈ। ਸੱਟ ਤਾਂ ਇਹਨੂੰ ਵੀ ਜ਼ਰੂਰ ਲਗੀ ਹੋਵੇਗੀ।"

ਅਤੇ ਸਚਮੁੱਚ ਹੀ ਉਹਦਾ ਮੋਢਾ ਬੁਰੀ ਤਰ੍ਹਾਂ ਚਸਕ ਰਿਹਾ ਸੀ। ਉੱਚੀ ਥੜੀ ਤੋਂ ਉਸ ਮਸਾਂ ਸਾਈਕਲ ਲਾਹਿਆ ਸੀ ਅਤੇ ਅੱਜ ਸਰਦਾਰੀ ਲਾਲ ਨੇ ਉਸ ਨਾਲ ਪਹਿਚਾਣ ਕਰ ਲਈ ਸੀ। ਬੁਰੀ ਜਾਂ ਚੰਗੀ ਨੀਯਤ ਨਾਲ। 'ਨਹੀਂ, ਨਹੀਂ, ਸਰਦਾਰੀ ਲਾਲ ਜੇ ਬੁਰੀ ਨੀਯਤ, ਮੰਦ ਭਾਵ ਵਾਲਾ ਬੰਦਾ ਹੁੰਦਾ ਤਾਂ ਉਸ ਦਿਨ ਹੀ ਉਸ ਨਾਲ ਬੁਰਾ ਵਿਹਾਰ ਕਰਦਾ। ਅਤੇ ਜਦ ਉਹ ਕੰਮ ਤੋਂ ਛੁੱਟੀ ਕਰ ਸਾਢੇ ਪੰਜ ਵਜੇ ਲਾਰੰਸ ਰੋਡ ਤੇ ਆਇਆ ਤਾਂ ਉਸੇ ਥਾਂ ਤੇ ਹੀ ਬੈਠਾ ਸਰਦਾਰੀ ਲਾਲ ਉਸਦੀ ਉਡੀਕ ਕਰ ਰਿਹਾ ਸੀ ਅਤੇ ਧੱਕੋ ਧੱਕੀ ਦੇ ਪੰਧ ਸਾਥੀ ਦਾ ਉਹਨੂੰ ਫਿਰ ਸਾਥ ਕਰਨਾ ਪਿਆ। ਜਦੋਂ ਉਹ ਪੂਰੀ ਪਾਪੜਾਂ ਵਾਲਾ ਬਜ਼ਾਰ ਲੰਘੇ ਤਾਂ ਸਰਦਾਰੀ ਲਾਲ ਨੇ ਕਿਹਾ, "ਮੋਹਨ ਜੀ, ਬੇਟਾ ਚਾਹ ਦੀ ਪਿਆਲੀ ਹੋ ਜਾਏ।"

ਉਹਨੂੰ ਮਜਬੂਰਨ ਚਾਹ ਪੀਣ ਲਈ ਬਹਿਣਾ ਪਿਆ ਅਤੇ ਜਦੋਂ ਉਹ ਮੇਜ਼

124