ਇਹ ਸਫ਼ਾ ਪ੍ਰਮਾਣਿਤ ਹੈ

"ਜੀ ਹਾਂ, ਗਲੀ ਨੰ: ਇਕ, ਮਕਾਨ ਨੰ: ਪੰਜ।"

ਗਲੀ ਮੁੜਦੇ ਨੂੰ ਉਸ ਫਿਰ ਪੁਛਿਆ, "ਕਾਕਾ, ਨਾਂ ਕੀ ਏ ਤੇਰਾ?"

"ਜੀ ਮੋਹਨ"

ਮੋਹਨ ਕਾਕਾ, ਕਿੰਨੇ ਵਜੇ ਕੰਮ ਤੇ ਜਾਂਦੇ ਓ?"

"ਜੀ ਸਾਢੇ ਚਾਰ ਪੌਣੇ ਪੰਜ ਘਰੋਂ ਤੁਰਦਾ ਹਾਂ।"

ਫਿਰ ਸਰਦਾਰੀ ਲਾਲ ਨੇ ਆਪਣੇ ਬਾਰੇ ਕਹਿ ਦਿੱਤਾ, "ਮੇਰਾ ਨਾਂ ਸਰਦਾਰੀ ਲਾਲ ਏ ਅਤੇ ਘਰ ਦਾ ਤੈਨੂੰ ਪਤਾ ਹੀ ਏ ਅਤੇ ਮੈਂ ਟੀਨ ਦੇ ਡੱਬੇ ਬਨਾਣ ਵਾਲੇ ਕਾਰਖਾਨੇ ਵਿਚ ਸੁਪਰਵਾਈਜ਼ਰ ਦੀ ਡਿਊਟੀ ਤੇ ਹਾਂ।"

ਫਿਰ ਦੋਵੇਂ ਆਪਣੇ-ਆਪਣੇ ਘਰਾਂ ਨੂੰ ਤੁਰ ਪਏ। ਮੋਹਨ ਸਾਰਾ ਦਿਨ ਤਾ ਪਛਤਾਂਦਾ ਰਿਹਾ ਕਿ ਥੋੜੀ ਵਾਕਫੀ ਦੇਣ ਦੀ ਕੀ ਲੋੜ ਸੀ ਪਰ ਸ਼ਾਮੀ ਤਾਂ ਉਹ ਸਭ ਕੁਝ ਹੀ ਦੱਸ ਬੈਠਾ ਸੀ। ਨਾਮ ਅਤੇ ਘਰ ਦਾ ਨੰਬਰ ਦਸ ਕੇ ਰਹਿੰਦੀ ਕਸਰ ਵੀ ਕੱਢ ਦਿੱਤੀ। ਅਗਲੀ ਸਵੇਰ ਜਦ ਉਹ ਮੋਨੀ ਚੋਂਕ 'ਚੋਂ ਲੰਘਣ ਲੱਗਾ ਤਾ ਸਰਦਾਰੀ ਲਾਲ ਜੋ ਕਿ ਇਕ ਬੈਂਚ ਤੇ ਬੈਠਾ ਸੀ ਉੱਠ ਕੇ ਉਹਦੇ ਨਾਲ ਤੁਰ ਪਿਆ ਅਤੇ ਕਿਹਾ "ਮੋਹਨ, ਮੈਂ ਤਾਂ ਚਾਰ ਵਜੇ ਹੀ ਇੱਥੇ ਆ ਬੈਠਾ।"

ਮੋਹਨ ਨੇ ਕਿਹਾ, "ਜੀ, ਮੈਂ ਤਾਂ ਸਾਢੇ ਚਾਰ ਪੋਣੇ ਪੰਜ ਹੀ ਘਰੋ ਤੁਰਦਾ ਹਾਂ।" ਪਰ ਫਿਰ ਦਿਲ ਹੀ ਦਿਲ ਪਛਤਾਇਆ। ਆਖਰ ਸਭ ਕੁਝ ਕਿਉ ਦਸ ਰਿਹਾ ਹਾਂ। ਕਿੰਨਾ ਮੂਰਖ ਹਾਂ! ਜਾਣਦਾ ਵੀ ਹਾਂ ਕਿ ਇਹਦੇ ਦਿਮਾਗ ਵਿਚ ਮੇਰੇ ਬਾਰੇ ਕਰੋਧ ਦਾ ਅੰਸ਼ ਜ਼ਰੂਰ ਹੋਵੇਗਾ।

ਦੋਵੇਂ ਨਾਲ-ਨਾਲ ਤੁਰਦੇ ਲਾਰੰਸ ਰੋਡ ਤੇ ਆਏ ਅਤੇ ਨਿਖੜਨ ਲੱਗੇ ਤਾਂ ਬਰਦਾਰੀ ਲਾਲ ਨੇ ਕਿਹਾ, "ਮੋਹਨ ਬੇਟਾ, ਸਦਾ ਸੱਚ ਬੋਲੋ। ਕੰਮ ਦਿਲ ਲਾ ਕੇ ਇਮਾਨਦਾਰੀ ਨਾਲ ਕਰੋ।" ਉਹਦਾ ਕਹਿਣ ਦਾ ਢੰਗ ਅੱਤ ਮਿੱਠਾ ਤੇ ਅਪਣੱਤ ਭਰਿਆ ਸੀ ਪਰ ਫਿਰ ਮੋਹਨ ਖੱਡੀ ਦੇ ਤਾਣੇ ਦੀਆਂ ਤੰਦਾਂ ਨਾਲ ਤੰਦਾਂ ਵੀ ਗੰਢਦਾ ਗਿਆ ਕਿ ਸਰਦਾਰੀ ਲਾਲ ਨੇ ਬੁਰੀ ਨੀਯਤ ਨਾਲ ਪਛਿਆ ਏ ਜਾਂ ਸੁਭਾਵਿਕ ਹੀ? ਪਰ ਜੇ ਬੁਰੀ ਨੀਯਤ ਹੁੰਦੀ ਤਾਂ ਉਹ ਮੈਨੂੰ ਲਗਨ ਇਮਾਨਦਾਰੀ

122