ਇਹ ਸਫ਼ਾ ਪ੍ਰਮਾਣਿਤ ਹੈ

ਚਰਚਾ ਸੀ ਪਈ ਬਲੋਚ ਸਰਦਾਰ ਹਾਸ਼ਮ ਖਾਂ ਨੇ ਹਜ਼ਾਰਾਂ ਰੁਪਏ ਮਕਬਰੇ ਤੇ ਅਤੇ ਖਰਾਇਤ ਵਿਚ ਖਰਚੇ। ਫਿਰ ਆਏ ਸਾਲ ਮੇਲਾ ਲਗਦਾ ਰਿਹਾ। ਨੱਜੋ ਦੇ ਖੂਹ ਦਾ ਮੇਲਾ। ਅਤੇ ਕਾਫਲੇ ਆਉਂਦੇ ਰਹੇ। ਗੁੱਜਰ ਆਉਂਦੇ ਪਰ ਬਲੋਚ ਕਾਫਲਾ ਕਦੀ ਨਾ ਆਇਆ।