ਇਹ ਸਫ਼ਾ ਪ੍ਰਮਾਣਿਤ ਹੈ

ਹਟਿਆ। ਕਿਤੇ ਪੇਟ ਵਿੱਚ ਪੀੜ ਈ ਨਾ ਹੋਵੇ। ਪੋਲੇ ਹੱਥ ਪੇਟ ਟੋਹਿਆ ਪਰ ਪੇਟ ਤਾਂ ਰੂ-ਵਰਗਾ ਪੋਲਾ ਸੀ। ਸ਼ੀ-ਸ਼ੀ, ਸ਼ੀ-ਸ਼ੀ ਕਰ ਪਿਸ਼ਾਬ ਕਰਾਇਆ। ਪਰ ਪਿਸ਼ਾਬ ਤਾਂ ਥੋੜਾ ਚਿਰ ਪਹਿਲਾਂ ਉਹਦੇ ਉੱਤੇ ਹੀ ਕੀਤਾ ਸੀ। "ਬਹੁੜੀ ਓਏ, ਰੱਬਾ! ਕੀ ਯਤਨ ਕਰਾਂ?" ਸਵੇਰ ਤੋਂ ਨਰਮ ਦੁਪਹਿਰਾ ਹੋ ਗਿਆ ਸੀ। ਪਰ ਉਹਦਾ ਕੋਈ ਯਤਨ ਨਾ ਕਾਰਗਰ ਹੋਇਆ। ਰੋਂਦੇ ਬਾਲ ਨੂੰ ਮੋਢੇ ਲਾ ਝੁਗੀ ਵਿਚੋਂ ਨਿਕਲ ਉਹ ਵੱਟੇ ਵੱਟ ਹੋ ਤੁਰਿਆ। "ਆਹ ਤੇਰਾ ਰੁੱਖ, ਆਖ ਵੇਖ ਫੁੱਲ, ਆਹ ਤੇਰੀਆਂ ਪੈਲੀਆਂ।" ਖੂਹ ਤੇ ਆ ਗਿਆ। ਟਿੰਡਾਂ ਢੋਲਕੀ ਵਾਂਗ ਤਾਲ ਦੇ ਕੇ ਵਜਾਈਆਂ। ਗਾਧੀ ਤੇ ਬੈਠ ਹੁਲਾਰਾ ਖਾਧਾ। ਢੱਕ ਦਾ ਨਰੰਗੀ ਫੁੱਲ ਤੋੜਿਆ। ਪਰ ਬਾਲ ਦੀ ਰੋਣ ਸੁਰ ਹੋਰ ਉੱਚੀ ਹੋ ਗਈ। ਕਰੋਧ ਦਾ ਹੌਂਕਾ ਨਿਕਲਿਆ ਤੇ ਜੱਨਤ ਨਸੀਬ ਹੁਸੈਨ ਬੀਬੀ ਨੂੰ ਕੋਸਣਾ ਦਿਤਾ, "ਕਰਮਾਂ ਵਾਲੀਏ, ਤੇਰੀ ਥਾਂ ਖੁਦਾ ਮੈਨੂੰ ਹੀ ਲੈ ਜਾਂਦਾ। ਜਾਂ ਤੂੰ ਇਹਨੂੰ ਵੀ ਨਾਲ ਹੀ ਲੈ ਜਾਂਦੀ!" ਅਤੇ ਬੇਵਸ ਹੋ, ਬੇ-ਉਮੀਦ ਹੋ ਖੂਹ ਦੀ ਮੰਡੇਰ ਨਾਲ ਢੋਹ ਲਾ ਕੇ ਬੈਠ ਗਿਆ। ਰੋਂਦਾ ਬਾਲ ਝੋਲੀ ਵਿਚ ਪਾ ਗੋਡਿਆਂ ਵਿੱਚ ਸਿਰ ਦੇ ਫੁੱਟ-ਫੁੱਟ ਰੋ ਪਿਆ। ਉਸ ਉਜਾੜ ਵਿੱਚ ਦੋ ਹੀ ਤਾਂ ਉਹ ਜੀਅ ਸਨ। ਜਾਂ ਫਿਰ ਪਰ੍ਹਾਂ-ਪਰਾਂ ਹਟਵਾਂ ਕੱਲਰ ਵਿੱਚ ਉਤਰਿਆਂ ਗੁੱਜਰਾ ਦਾ ਡੇਰਾ। ਕੌਣ ਸੁਣੇ ਫਰਿਆਦ। ਮਮਤਾ ਮਾਰੇ ਨਵਾਬ ਦੇ ਰੋ ਪੈਣ ਤੋਂ ਸਿਵਾ ਉਸ ਕੋਲ ਚਾਰਾ ਵੀ ਕੀ ਸੀ।

ਥੋੜੀ ਜਿਹੀ ਹਟਵੀਂ ਇੱਕ ਨੌਜਵਾਨ ਗੁੱਜਰ ਔਰਤ ਮੱਝਾਂ ਨੂੰ ਮੋੜੇ ਲਾਉਂਦੀ ਨਵਾਬ ਦੀ ਬੇਵਸੀ ਤੇ ਬਾਲ ਦਾ ਰੋਣਾ ਕਾਫੀ ਦੇਰ ਤੋਂ ਵੇਖ ਰਹੀ ਸੀ। ਮੱਝਾਂ ਥੋੜਾ ਪਰਾਂ ਹਟਾ ਉਹ ਚੁੱਪ ਚਾਪ ਖੂਹ ਤੇ ਸਿਸਕਦੇ ਨਵਾਬ ਨੇੜੇ ਆਈ ਅਤੇ ਬਿਨਾਂ ਕੁੱਝ ਮੰਹੋਂ ਬੋਲੇ ਹੱਥ ਵੱਧਾ ਕੇ ਰੋਂਦੇ ਨਵਾਬ ਦੀ ਝੋਲੀ ਵਿਚੋਂ ਰੋਂਦਾ ਬਾਲ ਚੁੱਕ ਲਿਆ ਅਤੇ ਛਾਤੀ ਨਾਲ ਘੁੱਟਿਆ। .... ਬਾਲ ਚੁੱਪ! ਪਰ ਨਵਾਬ ਪੀੜ ਤੇ ਕਰਬ ਨਾਲ ਅਜੇ ਵੀ ਸਿਸਕ ਰਿਹਾ ਸੀ। ਉਸ ਚਾਦਰ ਦੇ ਪੱਲੇ ਨਾਲ ਅੱਖਾਂ ਚੋਂ ਅੱਥਰੂ ਪੂੰਝੇ। ਜਦ ਤਾਈਂ ਗੱਜਰੀ ਮੁੰਡੇ ਨੂੰ ਲੈ ਕੇ ਝੁੱਗੀ ਕੋਲ ਚਲੀ ਗਈ ਸੀ ਅਤੇ ਨਵਾਬ ਉੱਠਕੇ ਉਹਦੀਆਂ ਮੱਝਾਂ ਵੱਲ ਚਲਾ ਗਿਆ। ਕੱਲਰ 'ਚੋਂ ਵਲ ਕੇ ਮੱਝਾਂ ਉਸ ਬਲਦਾਂ ਲਈ

104