ਪੰਨਾ:ਪੰਥਕ ਪ੍ਰਵਾਨੇ.pdf/77

ਇਹ ਸਫ਼ਾ ਪ੍ਰਮਾਣਿਤ ਹੈ

(੭੯)

ਛਡੋ ਮੈਨੂੰ ਆਪ ਤਾਂ ਜੋ, ਪੈਦਲ ਚਲ ਨਡਾਲੇ।
ਏਨੀ ਗਲ ਕਰਕੇ ਮੈਂ ਅਪਨੇ, ਪੈਰੋਂ ਲਾਹਕੇ ਜੋੜਾ।
ਤੁਰਿਆ ਦਲ ਨਿਡਾਲੇ ਸਿਧਾ, ਚਰਨ ਬਨਾਕੇ ਘੋੜਾ।
ਲੰਘੇਵਾਹ ਅਡੇ ਤੇ ਪੁਜਾ, ਭਾਈ ਨਾਲੋਂ ਅਗੇ।
ਪਿਛੋਂ ਭਾਈ ਹੋਰੀ ਆਵਨ, ਸੈਕਲ ਉਤੇ ਵਗੇ।
ਐਸੇ ਹੈਨ ਗਰੰਥੀ ਅਜ ਕਲ, ਸਿਖਿਆ ਦੇਵਨ ਵਾਲੇ।
ਬਾਹਰੋਂ ਹੰਸ ਸਜੌਨੇ ਜਾਪਣ, ਅੰਦਰੋਂ ਨੇ ਕਾਂ ਕਾਲੇ।
ਗੁਰੂਦੁਆਰੇ ਪੀਣ ਸ਼ਰਾਬਾਂ, ਨਾਲੇ ਕਰਨ ਉਧਾਲੇ।
ਡੁਬੇ ਆਪ ਬ੍ਰਾਹਮਣ ਤਾਂ, ਜਜਮਾਨਾਂ ਡੋਬਣ ਨਾਲੇ।
ਥੋੜੇ ਬੰਦੇ ਸਾਫ ਦਿਲਾਂ ਦੇ, ਬਹੁਤੇ ਅਜਕਲ ਖੋਟੇ।
ਬਰਕਤ ਸਿੰਘਾ ਡੁਬ ਗਈ ਚਾਹ, ਅੰਦਰ ਚਾਹ ਦੇ ਲੋਟੇ।
(ਸਿੰਘਾਂ ਨੇ ਅਗੇ ਨਿਕਲ ਜਾਣਾ)
ਪਿਛਲੀ ਹੱਦ ਹੋਈ ਏਹ ਭੀ ਵਧ ਹੋਈ,
ਹੋਣੀ ਹੋਰ ਹਾਲੇ ਅਖਾਂ ਤਾੜਦੀ ਏ।
ਬਣੇ ਬਕਰੇ ਜੀਵ ਮੈਦਾਨ ਅੰਦਰ,
ਮੌਤ ਬਣੀ ਹੋਈ ਸ਼ਕਲ ਬਘਿਆੜ ਦੀ ਏ।
ਪਵੇ ਕੈਹਰ ਦੀ ਅਗ ਅਕਾਸ਼ ਉਤੋਂ,
ਹੇਠੋਂ ਰੇਤ ਤਤੀ ਪੈਰ ਸਾੜਦੀ ਏ।
ਮਰਦੇ ਮਾਰਦੇ ਵਧਦੇ ਸਿੰਘ ਅਗੇ,
ਤੇਗ ਮੁਰਦਿਆਂ ਤੇ ਮੁਰਦਾ ਚਾੜਦੀ ਏ।
ਸਤਲੁਜ ਲੰਘ ਗਏ ਸਫਾਂ ਨੂੰ ਚੀਰ ਜੋਧੇ,
ਵਲ ਮਾਲਵੇ ਦੇਸ਼ ਦੇ ਤੀਰ ਹੋ ਗਏ।
ਟੱਕਰਾਂ ਮਾਰਦੇ ਜੰਗਲੀਂ ਬਰਕਤ ਸਿੰਘਾ,