ਪੰਨਾ:ਪੰਥਕ ਪ੍ਰਵਾਨੇ.pdf/66

ਇਹ ਸਫ਼ਾ ਪ੍ਰਮਾਣਿਤ ਹੈ

(੬੮)

ਖੁਦਗਰਜ਼ੀ ਤੇ ਜ਼ੁਲਮ ਦਾ ਹੋਏ ਵੈਰੀ,
ਡਿਗੇ ਢਠੇ ਕਮਜ਼ੋਰ ਦਾ ਯਾਰ ਹੋਵੇ।
ਸਬਰ ਸ਼ੁਕਰ ਵਾਲੀ ਹੋਵੇ ਢਾਲ ਪਕੜੀ,
ਪੰਜਾਂ ਵੈਰੀਆਂ ਦਾ ਨਾਹੀਂ ਵਾਰ ਹੋਵੇ।
ਜਿਥੇ ਵਗੇ ਮੁੜਕਾ ਦੁਖਿਆਰਿਆਂ ਦਾ,
ਖੂਨ ਚੋਣ ਨੂੰ ਉਥੇ ਤਿਆਰ ਹੋਵੇ।
ਕਿਸਮਤ ਕੌਮ ਦੀ ਘੜੀ 'ਅਨੰਦ' ਜਾਵੇ,
ਏਹੋ ਜਿਹਾ ਜੇਕਰ 'ਜਥੇਦਾਰ' ਹੋਵੇ।
[ਤਥਾ]
ਗੁਰਦੁਵਾਰਿਆਂ ਦਾ ਧਾਨ ਖਾਣ ਵਾਲੇ,
ਬਣ ਗਏ ਸਾਡੇ ਜਥੇਦਾਰ ਅਜ ਕਲ।
ਨਿਤਨੇਮ ਸੁਪਣਾ ਹੋਇਆ ਦਿਲਾਂ ਵਿਚੋਂ,
ਭਾਰੀ ਲਗਦੀ ਏ ਤਲਵਾਰ ਅਜਕਲ।
ਪੰਥਕ ਉਨਤੀ ਦੇ ਗਏ ਨਿਕਲ ਜ਼ਜ਼ਬੇ,
ਉਤੋਂ ਟੈਹਲੂਏ ਵਿਚੋਂ ਗ਼ਦਾਰ ਅਜਕਲ।
ਕਹੀ ਆਪਣੇ ਘਰੀਂ ਛੁਪਾਈ ਰਖਣ,
ਪੁਛਣ ਜਗ ਤਾਈਂ ਢੋਲ ਮਾਰ ਅਜਕਲ।
ਭਾਉਂਦੀ ਪੰਥਦੀ ਨਹੀਂ ਅਜ਼ਾਦ ਹਸਤੀ,
ਪੁਤਲੇ ਬਣੇ ਹੋਏ ਨੇ ਸ਼ਰਾਰਤਾਂ ਦੇ।
ਓਹਨਾਂ ਜਿਨਾਂ ਜਗੀਰਾਂ ਨੂੰ ਲਾਏ ਠੁਡੇ,
ਚਿੰਮੜੇ ਨਾਲ ਏਹ ਉਹਨਾਂ ਵਜ਼ਾਰਤਾਂ ਦੇ।
[ਤਥਾ]
ਦੇਸ਼ ਭਗਤ ਦਿਨੇ ਰਾਤੀਂ ਪੰਥ ਸੇਵਕ,