ਪੰਨਾ:ਪੰਥਕ ਪ੍ਰਵਾਨੇ.pdf/63

ਇਹ ਸਫ਼ਾ ਪ੍ਰਮਾਣਿਤ ਹੈ

(੬੫)


ਹੋਇਆ ਕੀ ਜੇ ਹੋਈਆਂ ਬਰਬਾਦੀਆਂ ਨੇ।
ਬਰਬਾਦੀਆਂ ਤੋਂ ਬਿਨਾਂ ਮੁਲਕ ਅੰਦਰ,
ਨਹੀਂ ਆਉਂਦੀਆਂ ਕਦੇ ਅਜ਼ਾਦੀਆਂ ਨੇ।
ਮੌਤ ਵੇਖਕੇ ਪਿਟਦੇ ਮਰਦ ਕਾਇਰ,
ਸੂਰਬੀਰਾਂ ਨੂੰ ਹੁੰਦੀਆਂ ਸ਼ਾਦੀਆਂ ਨੇ।
ਖਾਕੇ ਸਟ ਜੁਵਾਨਾਂ ਨੂੰ ਵਟ ਚੜਦੇ,
ਮਰਨਾ ਸਿਖਿਆ ਸ਼ੇਰਾਂ ਜਹਾਦੀਆਂ ਨੇ।
ਮਾਰ ਮਾਰ ਗੋਲੇ ਸਾਰੇ ਛੰਭ ਅੰਦਰ,
ਖੁਰਾ ਖੋਜ ਵੈਰੀ ਦਾ ਮਟਾਦਿਆਂ ਗਾ।
ਲਾਕੇ ਅਗ ਚੁਫੇਰਿਓਂ ਝਲ ਤਾਈਂ,
ਵਿਚੇ ਭੁੰਨ ਕਬਾਬ ਬਨਾਦਿਆਂ ਗਾ।
[ਵਾਕ ਕਵੀ]-ਕਬਿਤ
ਸਾਗ ਪਤ ਖਾਂਦੇ ਗੁਣ ਗਾਂਦੇ ਦਸਮੇਸ਼ ਜੀ ਦੇ,
ਘੋੜਿਆਂ ਤੇ ਚੜੇ ਅਖਲਾਂਦੇ ਸਿੰਘ ਸੂਰਮੇ।
ਗਲੀਆਂ ਦੇ ਕੁਖ ਵੈਰੀ ਜ਼ਿਮੀ ਨਾਂ ਅਕਾਸ਼ ਝਲੇ,
ਛੰਭਾਂ ਵਿਚ ਸਿਰਾਂ ਨੂੰ ਛੁਪਾਂਦੇ ਸਿੰਘ ਸੂਰਮੇ।
ਕਾਬਲ ਕੰਧਾਰ ਤਾਈਂ ਲਹੂਆਂ ਉਤੇ ਤਾਰ ਤਾਰ,
ਸਤਰਾਂ 'ਚਿ ਪਿਟਣੇ ਪੁਵਾਂਦੇ ਸਿੰਘ ਸੂਰਮੇ।
ਦਿਲੀ ਹੋਈ ਢਿਲੀ ਮਚੀ ਰਹੀ ਖਿਲੀ ਦਿਨੇ ਰਾਤ,
ਧੂੜਾਂ ਮਾਰ ਮਾਰਕੇ ਧੁੰਮਾਂਦੇ ਸਿੰਘ ਸੂਰਮੇ।
ਜ਼ਾਲਮਾਂ ਦੇ ਵੈਰੀ ਹਿਤਕਾਰੀ ਮਾੜੇ ਲਿਸਿਆਂ ਦੇ,
ਦੁਖੀਆਂ ਦੇ ਦੁਖੜੇ ਵੰਡਾਂਦੇ ਸਿੰਘ ਸੂਰਮੇਂ।
ਗੌਣਗੇ 'ਅਨੰਦ' ਢਾਡੀ ਵਾਰਾਂ ਸ਼ਾਹ ਸੁਵਾਰਾਂ ਦੀਆਂ,