ਪੰਨਾ:ਪੰਥਕ ਪ੍ਰਵਾਨੇ.pdf/56

ਇਹ ਸਫ਼ਾ ਪ੍ਰਮਾਣਿਤ ਹੈ

(੫੮)

'ਖਾਣ ਪੀਨ ਨੂੰ ਅਡੋ ਅਡੀ, ਲੜਨ ਭਿਣਨ ਨੂੰ ਕੱਠੇ।'
"ਲੱਖੂ ਸਾਡੇ ਮਾਰਨ ਕਾਰਨ, ਜੋ ਖੜਯੰਤਰ ਘੜਦਾ।
ਰੋਹੜ ਦਿਓ ਏਹ ਕੁਲ ਸਕੀਮਾਂ, ਬਣਕੇ ਪਾਣੀ ਹੜ੍ਹ ਦਾ।
ਅਸੀਂ ਪੁਤਰ ਹਾਂ ਦਸਮ ਗੁਰਾਂ ਦੇ, ਉਹ ਹਨ ਸਾਡੇ ਮਾਪੇ।
ਸਾਨੂੰ ਮਾਰਨ ਵਾਲੇ ਵੈਰੀ, ਮਰ ਜਾਵਨਗੇ ਆਪੇ।"
ਟੁਟੇ ਭਜੇ ਕਾਠੀ, ਤਾਰੂ, ਟਟੂਆਂ ਉਤੇ ਪਾਕੇ।
ਤੇਗਾਂ, ਖੰਡੇ, ਨੇਜੇ, ਭਾਲੇ, ਸਾਰੇ ਚੰਡ ਚੰਡਾਕੇ।
ਜਿਵੇਂ ਪਹਾੜਾਂ ਵਿਚੋਂ ਪਾਣੀ, ਨਦੀਆਂ ਬਣਕੇ ਵੱਗੇ।
ਜਾ ਸਮੰਦਰ ਦੇ ਵਿਚ ਠਹਿਰੇ, ਜਿਥੇ ਥਾਹ ਨਾ ਲੱਗੇ।
ਏਵੇਂ ਹਰ ਪਾਸੇ ਤੋਂ ਆਕੇ, ਡਟ ਗਏ ਵਿਚ ਝਲਦੇ।
ਏਹੋ ਪੱਕਾ ਕੋਟ ਸਿੰਘਾਂ ਦਾ, ਸ਼ੇਰ ਜਿਥੇ ਹਨ ਪਲਦੇ।
ਧਰਕੇ ਸੀਸ ਤਲੀ ਤੇ ਆ ਗਏ, ਸਭ ਸਿਰਲੱਥ ਪ੍ਰਵਾਨੇ।
ਸਿਰ ਤੇ ਚੱਕਰ ਚਮਕਾਂ ਮਾਰਨ, ਜਿਉਂ ਸੂਰਜ ਅਸਮਾਨੇ।
ਪੰਝੀ-ਕੁ ਹਜ਼ਾਰ ਖਾਲਸਾ, ਕਠਾ ਏਥੇ ਹੋਇਆ।
ਛੱਡ ਪਿੰਡਾਂ ਨੂੰ ਬਰਕਤ ਸਿੰਘਾ, ਛੰਭੀਂ ਸੀਸ ਲਕੋਇਆ।
(ਲਾਹੌਰੋਂ ਫੌਜਾਂ ਦੀ ਚੜਾਈ)
ਸਿਰ ਖੰਡੀ ਛੰਦ
ਚੜੀਆਂ ਸ਼ਾਹੀ ਫੌਜਾਂ, ਧੌਂਸੇ ਮਾਰਕੇ।
ਜਿਉਂ ਦਰਿਯਾਵੀ ਮੌਜਾਂ, ਸਾਵਣ ਭਾਦਰੋਂ।
ਬਿਜਲੀਆਂ ਲਿਸ਼ਕਨ,ਜਿਉਂ ਵਿਚ ਘਟਾਂਦੇ।
ਇਉਂ ਨੇਜੇ ਚਮਕਣ, ਹਥੀਂ ਲਸ਼ਕਰਾਂ।
ਹਥੀਂ ਬਧੇ ਗਾਨੇ, ਵਜਨ ਤੂਤੀਆਂ।
ਘੈਲ ਹੋਣ ਪਰਵਾਨੇ, ਚਲੇ ਸ਼ਮਾਂ ਤੇ।